caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Al-Fath, ਆਇਤ 29

ਮਦੀਨਾ · ਉਤਰਨ ਦਾ ਕ੍ਰਮ 111 · 48:29

مُّحَمَّدٌ رَّسُولُ ٱللَّهِ وَٱلَّذِينَ مَعَهُۥٓ أَشِدَّآءُ عَلَى ٱلْكُفَّارِ رُحَمَآءُ بَيْنَهُمْ تَرَىٰهُمْ رُكَّعًا سُجَّدًا يَبْتَغُونَ فَضْلًا مِّنَ ٱللَّهِ وَرِضْوَٰنًا سِيمَاهُمْ فِى وُجُوهِهِم مِّنْ أَثَرِ ٱلسُّجُودِ ذَٰلِكَ مَثَلُهُمْ فِى ٱلتَّوْرَىٰةِ وَمَثَلُهُمْ فِى ٱلْإِنجِيلِ كَزَرْعٍ أَخْرَجَ شَطْـَٔهُۥ فَـَٔازَرَهُۥ فَٱسْتَغْلَظَ فَٱسْتَوَىٰ عَلَىٰ سُوقِهِۦ يُعْجِبُ ٱلزُّرَّاعَ لِيَغِيظَ بِهِمُ ٱلْكُفَّارَ وَعَدَ ٱللَّهُ ٱلَّذِينَ ءَامَنُوا۟ وَعَمِلُوا۟ ٱلصَّٰلِحَٰتِ مِنْهُم مَّغْفِرَةً وَأَجْرًا عَظِيمًۢا

Punjabi Translation - Arif Haleemਮੁਹੰਮਦ (ਸ:) ਅੱਲਾਹ ਦੇ ਰਸੂਲ ਹਨ ਅਤੇ ਜਿਹੜੇ ਲੋਕ ਉਹਨਾਂ ਨਾਲ (ਭਾਵ ਸਹਾਬੀ) ਹਨ, ਉਹ ਕਾਫ਼ਿਰਾਂ ਲਈ ਤਾਂ ਬਹੁਤ ਕਰੜੇ ਤੇ ਕਠੋਰ ਹਨ ਪਰ ਆਪੋ ਵਿਚ ਅਤਿਅੰਤ ਮਿਹਰਬਾਨ ਹਨ। ਤੁਸੀਂ ਉਹਨਾਂ ਨੂੰ ਰੁਕੂਅ ਤੇ ਸਿਜਦਾ ਕਰਦੇ ਹੋਏ ਵੇਖੋਗੇ ਅਤੇ ਉਹ ਅੱਲਾਹ ਦੀ ਕ੍ਰਿਪਾਲਤਾ ਤੇ ਰਜ਼ਾ ਦੀ ਭਾਲ ਵਿਚ ਰੁਝੇ ਰਹਿੰਦੇ ਹਨ। ਉਹਨਾਂ ਦੀ ਵਿਸ਼ੇਸ਼ ਪਛਾਣ ਉਹਨਾਂ ਦੇ ਮੱਥਿਆਂ ਉੱਤੇ ਸਿਜਦਿਆਂ ਦੇ ਨਿਸ਼ਾਨ ਹਨ। ਉਹਨਾਂ ਦੀ ਇਹੋ ਸਿਫ਼ਤ ਤੌਰੈਤ ਵਿਚ ਹੈ ਅਤੇ ਇੰਜੀਲ ਵਿਚ ਉਹਨਾਂ ਦੀ ਇਹ ਸਿਫ਼ਤ ਉਸ ਖੇਤੀ ਵਾਂਗ ਹੈ ਜਿਸ ਨੇ ਆਪਣੀ ਪਹਿਲੀ ਤੂਈ ਕੱਢੀ, ਫੇਰ ਉਸ ਨੂੰ ਪਕਿਆਈ ਦਿੱਤੀ, ਫੇਰ ਉਹ ਗਦਰਾਈ ਅਤੇ ਫੇਰ ਆਪਣੀ ਨਾਲੀ ਉੱਤੇ ਖਲੋ ਗਈ। ਕਿਸਾਨਾਂ ਨੂੰ ਉਹ (ਖੇਤੀ) ਖ਼ੁਸ਼ ਕਰ ਦਿੰਦੀ ਹੈ। ਅੱਲਾਹ ਨੇ ਇਹ ਇਸ ਲਈ ਕੀਤਾ ਹੈ ਤਾਂ ਜੋ ਇਹਨਾਂ (ਸਹਾਬਾ) ਦੇ ਕਾਰਨ ਕਾਫ਼ਿਰ ਸੜ ਜਾਣ। ਅੱਲਾਹ ਨੇ ਉਹਨਾਂ ਲੋਕਾਂ ਲਈ (ਜਿਹੜੇ ਈਮਾਨ ਲਿਆਏ ਅਤੇ ਨੇਕ ਤੇ ਭਲੇ ਕੰਮ ਕੀਤੇ) ਬਖ਼ਸ਼ਿਸ਼ ਅਤੇ ਵੱਡੇ ਉੱਚੇ ਦਰਜੇ ਦਾ ਬਦਲਾ ਦੇਣ ਦਾ ਵਚਨ ਦਿੱਤਾ ਹੈ।
Looking for a topic? Try the meaning search — your question is scanned across all 6,236 verses.
ਭਾਸ਼ਾ — 70