وَقَوْلِهِمْ إِنَّا قَتَلْنَا ٱلْمَسِيحَ عِيسَى ٱبْنَ مَرْيَمَ رَسُولَ ٱللَّهِ وَمَا قَتَلُوهُ وَمَا صَلَبُوهُ وَلَٰكِن شُبِّهَ لَهُمْ وَإِنَّ ٱلَّذِينَ ٱخْتَلَفُوا۟ فِيهِ لَفِى شَكٍّ مِّنْهُ مَا لَهُم بِهِۦ مِنْ عِلْمٍ إِلَّا ٱتِّبَاعَ ٱلظَّنِّ وَمَا قَتَلُوهُ يَقِينًۢا
Punjabi Translation - Arif Haleemਅਤੇ ਉਹਨਾਂ ਦੇ ਇਸ ਕਥਨ ਕਾਰਨ ਵੀ ਲਾਅਨਤ ਸੀ ਕਿ ਅਸੀਂ ਅੱਲਾਹ ਦੇ ਰਸੂਲ ਮਰੀਅਮ ਦੇ ਪੁੱਤਰ ਮਸੀਹ ਈਸਾ ਨੂੰ ਕਤਲ ਕਰ ਦਿੱਤਾ ਹੇ, ਜਦ ਕਿ ਵਾਸਤਵ ਵਿਚ ਨਾ ਤਾਂ ਉਹਨਾਂ ਨੇ ਉਸ (ਈਸਾ)ਨੂੰ ਕਤਲ ਕੀਤਾ ਅਤੇ ਨਾ ਹੀ ਉਸ ਨੂੰ ਸੂਲੀ ’ਤੇ ਚਾੜ੍ਹਿਆ ਸਗੋਂ ਸਾਰਾ ਮਾਮਲਾ ਉਹਨਾਂ ਲਈ ਸ਼ੱਕੀ ਬਣਾ ਦਿੱਤਾ ਗਿਆ। ਸੱਚ ਜਾਣੋ ਕਿ ਉਹਨਾਂ ਨੂੰ ਇਸ ਗੱਲ ਦਾ ਕੋਈ ਗਿਆਨ ਨਹੀਂ, ਇਹ ਤਾਂ ਸਾਰੇ ਅਟਕਲਾਂ ਉੱਤੇ ਹੀ ਚਲ ਰਹੇ ਹਨ। ਇਹ ਗੱਲ ਯਕੀਨੀ ਹੇ ਕਿ ਉਹਨਾਂ ਨੇ ਉਸ (ਈਸਾ ਨੂੰ ) ਕਤਲ ਨਹੀਂ ਸੀ ਕੀਤਾ।