caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ An-Nisaa, ਆਇਤ 135

ਮਦੀਨਾ · ਉਤਰਨ ਦਾ ਕ੍ਰਮ 92 · 4:135

يَٰٓأَيُّهَا ٱلَّذِينَ ءَامَنُوا۟ كُونُوا۟ قَوَّٰمِينَ بِٱلْقِسْطِ شُهَدَآءَ لِلَّهِ وَلَوْ عَلَىٰٓ أَنفُسِكُمْ أَوِ ٱلْوَٰلِدَيْنِ وَٱلْأَقْرَبِينَ إِن يَكُنْ غَنِيًّا أَوْ فَقِيرًا فَٱللَّهُ أَوْلَىٰ بِهِمَا فَلَا تَتَّبِعُوا۟ ٱلْهَوَىٰٓ أَن تَعْدِلُوا۟ وَإِن تَلْوُۥٓا۟ أَوْ تُعْرِضُوا۟ فَإِنَّ ٱللَّهَ كَانَ بِمَا تَعْمَلُونَ خَبِيرًا

Punjabi Translation - Arif Haleemਹੇ ਈਮਾਨ ਵਾਲਿਓ! ਇਨਸਾਫ਼ ਉੱਤੇ ਮਜ਼ਬੂਤੀ ਨਾਲ ਡਟ ਜਾਓ ਅਤੇ ਅੱਲਾਹ ਲਈ ਸੱਚੀ ਗਵਾਹੀ ਦੇਣ ਵਾਲੇ ਬਣ ਜਾਓ ਭਾਵੇਂ ਉਹ ਤੁਹਾਡੇ ਆਪਣੇ ਵਿਰੱਧ ਹੋਵੇ ਜਾਂ ਤੁਹਾਡੇ ਆਪਣੇ ਮਾਂ ਬਾਪ ਜਾਂ ਰਿਸ਼ਤੇਦਾਰਾਂ ਦੇ ਵਿਰੁੱਧ ਹੋਵੇ।[22] ਮਾਮਲੇ ਨਾਲ ਸੰਬੰਧਤ ਧਿਰ ਭਾਵੇਂ ਅਮੀਰ ਹੋਵੇ ਜਾਂ ਗ਼ਰੀਬ, ਦੋਵੇਂ ਹਾਲਤਾਂ ਵਿਚ ਤੁਹਾਥੋਂ ਵੱਧ ਅੱਲਾਹ ਉਹਨਾਂ ਦਾ ਸ਼ੁਭ-ਚਿੰਤਕ ਹੇ। ਇਸ ਲਈ ਤੁਸੀਂ ਆਪਣੀਆਂ ਇੱਛਾਵਾਂ ਦੇ ਪਿੱਛੇ ਲੱਗ ਕੇ ਇਨਸਾਫ਼ ਦਾ ਪੱਲਾ ਨਾ ਛੱਡੋ। ਜੇਕਰ ਤੁਸੀਂ (ਇਨਸਾਫ਼ ਕਰਨ ਸਮੇਂ) ਗੋਲ ਮੋਲ ਗੱਲ ਕੀਤੀ ਜਾਂ ਆਪਣੇ ਆਪ ਨੂੰ ਗਵਾਹੀ ਦੇਣ ਤੋਂ ਬਚਾਇਆ ਤਾਂ ਯਾਦ ਰੱਖੋ ਕਿ ਜੋ ਕੁੱਝ ਤੁਸੀਂ ਕਰਦੇ ਹੋ ਅੱਲਾਹ ਉਸਤੋਂ ਪੂਰੀ ਤਰ੍ਹਾਂ ਜਾਣੂ ਹੇ।
Looking for a topic? Try the meaning search — your question is scanned across all 6,236 verses.
ਭਾਸ਼ਾ — 70