caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Saba, ਆਇਤ 31

ਮੱਕਾ · ਉਤਰਨ ਦਾ ਕ੍ਰਮ 58 · 34:31

وَقَالَ ٱلَّذِينَ كَفَرُوا۟ لَن نُّؤْمِنَ بِهَٰذَا ٱلْقُرْءَانِ وَلَا بِٱلَّذِى بَيْنَ يَدَيْهِ وَلَوْ تَرَىٰٓ إِذِ ٱلظَّٰلِمُونَ مَوْقُوفُونَ عِندَ رَبِّهِمْ يَرْجِعُ بَعْضُهُمْ إِلَىٰ بَعْضٍ ٱلْقَوْلَ يَقُولُ ٱلَّذِينَ ٱسْتُضْعِفُوا۟ لِلَّذِينَ ٱسْتَكْبَرُوا۟ لَوْلَآ أَنتُمْ لَكُنَّا مُؤْمِنِينَ

Punjabi Translation - Arif Haleemਅਤੇ ਕਾਫ਼ਿਰ ਆਖਦੇ ਹਨ ਕਿ ਅਸੀਂ ਇਸ .ਕੁਰਆਨ ’ਤੇ ਈਮਾਨ ਨਹੀਂ ਲਿਆਵਾਂਗੇ ਅਤੇ ਨਾ ਹੀ ਇਸ ਤੋਂ ਪਹਿਲੀਆਂ ਕਿਤਾਬਾਂ ’ਤੇ (ਈਮਾਨ ਹੈ)। (ਹੇ ਨਬੀ!) ਕਾਸ਼! ਜੇ ਤੁਸੀਂ ਉਹਨਾਂ ਜ਼ਾਲਮਾਂ ਨੂੰ ਉਸ ਸਮੇਂ ਵੇਖੋ ਜਦੋਂ ਉਹ ਆਪਣੇ ਰੱਬ ਦੇ ਹਜ਼ੂਰ ਖਲੋਤੇ ਇਕ ਦੂਜੇ ’ਤੇ ਆਰੋਪ ਲਾ ਰਹੇ ਹੋਣਗੇ। ਜਿਹੜੇ ਲੋਕੀ ਸੰਸਾਰ ਵਿਚ ਕਮਜ਼ੋਰ ਸਮਝੇ ਜਾਂਦੇ ਸੀ ਉਹ ਵਡਿਆਈ ਮਾਰਨ ਵਾਲਿਆਂ ਨੂੰ ਆਖਣਗੇ ਕਿ ਜੇ ਤੁਸੀਂ ਨਾ ਹੁੰਦੇ ਤਾਂ ਅਸੀਂ ਵੀ ਈਮਾਨ ਵਾਲੇ ਹੁੰਦੇ।
Looking for a topic? Try the meaning search — your question is scanned across all 6,236 verses.
ਭਾਸ਼ਾ — 70