caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Al-Baqara, ਆਇਤ 260

ਮਦੀਨਾ · ਉਤਰਨ ਦਾ ਕ੍ਰਮ 87 · 2:260

وَإِذْ قَالَ إِبْرَٰهِـۧمُ رَبِّ أَرِنِى كَيْفَ تُحْىِ ٱلْمَوْتَىٰ قَالَ أَوَلَمْ تُؤْمِن قَالَ بَلَىٰ وَلَٰكِن لِّيَطْمَئِنَّ قَلْبِى قَالَ فَخُذْ أَرْبَعَةً مِّنَ ٱلطَّيْرِ فَصُرْهُنَّ إِلَيْكَ ثُمَّ ٱجْعَلْ عَلَىٰ كُلِّ جَبَلٍ مِّنْهُنَّ جُزْءًا ثُمَّ ٱدْعُهُنَّ يَأْتِينَكَ سَعْيًا وَٱعْلَمْ أَنَّ ٱللَّهَ عَزِيزٌ حَكِيمٌ

Punjabi Translation - Arif Haleemਜਦੋਂ ਇਬਰਾਹੀਮ ਨੇ ਕਿਹਾ ਕਿ ਹੇ ਮੇਰੇ ਰੱਬਾ! ਮੈਨੂੰ ਵਿਖਾ ਕਿ ਤੂੰ ਮੁਰਦਿਆਂ ਨੂੰ ਕਿਵੇਂ ਜਿਊਂਦਾ ਕਰੇਂਗਾ? ਅੱਲਾਹ ਨੇ ਪੁੱਛਿਆ ਕੀ ਤੈਨੂੰ ਇਸ (ਮੇਰੀ ਸ਼ਕਤੀ) ’ਤੇ ਵਿਸ਼ਵਾਸ ਨਹੀਂ? ਇਬਰਾਹੀਮ ਨੇ ਆਖਿਆ, ਕਿਉਂ ਨਹੀਂ! ਮੈਂ ਤਾਂ ਕੇਵਲ ਮਨ ਦੀ ਤਸੱਲੀ ਚਾਹੁੰਦਾ ਹਾਂ? ਅੱਲਾਹ ਨੇ ਕਿਹਾ ਕਿ ਤੂੰ ਚਾਰ ਪੰਛੀਆਂ ? ਲੈ ਅਤੇ ਉਹਨਾਂ ਨਾਲ ਸਨੇਹ ਪੈਦਾ ਕਰ ਲੈ, ਫਿਰ ਉਹਨਾਂ ਨੂੰ ਮਾਰ ਕੇ ਉਹਨਾਂ ਦਾ ਇਕ-ਇਕ ਟੋਟਾ ਵੱਖ-ਵੱਖ ਪਹਾੜਾਂ ਉੱਤੇ ਜਾ ਧਰ ਫਿਰ ਉਹਨਾਂ ਨੂੰ ਬੁਲਾਈਂ, ਉਹ (ਪੰਛੀ) ਤੇਰੇ ਕੋਲ ਨੱਸੇ ਆਉਣਗੇ ਅਤੇ ਯਾਦ ਰੱਖ ਕਿ ਅੱਲਾਹ ਜ਼ੋਰਾਵਰ ਅਤੇ ਦਾਨਾਈ ਵਾਲਾ ਹੇ।
Looking for a topic? Try the meaning search — your question is scanned across all 6,236 verses.
ਭਾਸ਼ਾ — 70