ٱللَّهُ لَآ إِلَٰهَ إِلَّا هُوَ ٱلْحَىُّ ٱلْقَيُّومُ لَا تَأْخُذُهُۥ سِنَةٌ وَلَا نَوْمٌ لَّهُۥ مَا فِى ٱلسَّمَٰوَٰتِ وَمَا فِى ٱلْأَرْضِ مَن ذَا ٱلَّذِى يَشْفَعُ عِندَهُۥٓ إِلَّا بِإِذْنِهِۦ يَعْلَمُ مَا بَيْنَ أَيْدِيهِمْ وَمَا خَلْفَهُمْ وَلَا يُحِيطُونَ بِشَىْءٍ مِّنْ عِلْمِهِۦٓ إِلَّا بِمَا شَآءَ وَسِعَ كُرْسِيُّهُ ٱلسَّمَٰوَٰتِ وَٱلْأَرْضَ وَلَا يَـُٔودُهُۥ حِفْظُهُمَا وَهُوَ ٱلْعَلِىُّ ٱلْعَظِيمُ
Punjabi Translation - Arif Haleemਉਹ ਅੱਲਾਹ ਹੇ ਉਸ ਤੋਂ ਛੁੱਟ ਕੋਈ ਵੀ (ਸੱਚਾ) ਇਸ਼ਟ ਨਹੀਂ (ਸਦਾ ਲਈ) ਜਿਉਂਦਾ ਹੇ, ਸਮੁੱਚੀ (ਸ਼੍ਰਿਸ਼ਟੀ) ਨੂੰ ਸੰਭਾਲਿਆ ਹੋਇਆ ਹੇ, ਨਾ ਹੀ ਉਸ ਨੂੰ ਉਂਘ ਆਉਂਦੀ ਹੇ ਅਤੇ ਨਾ ਹੀ ਉਹ ਸੋਂਦਾ ਹੇ। ਅਕਾਸ਼ਾਂ ਅਤੇ ਧਰਤੀ ਵਿਚ ਜੋ ਕੁੱਝ ਵੀ ਹੇ ਉਹ ਸਭ ਉਸੇ ਦਾ ਹੇ। ਉਹ ਕਿਹੜਾ ਹੇ ਜਿਹੜਾ ਉਸ ਦੇ ਅੱਗੇ ਬਿਨਾਂ ਉਸ ਦੀ ਆਗਿਆ ਤੋਂ ਕਿਸੇ ਦੀ ਸਫ਼ਾਰਸ਼ ਕਰ ਸਕੇ? ਉਹੀਓ ਜਾਣਦਾ ਹੇ ਜੋ ਲੋਕਾਂ (ਦੀਆਂ ਅੱਖਾਂ ਦੇ) ਸਾਹਮਣੇ ਨੂੰ ਅਤੇ ਜੋ ਉਹਨਾਂ ਦੇ ਓਹਲੇ ਰੁ। ਲੋਕੀ ਉਸ ਦੇ ਗਿਆਨ ’ਚੋਂ ਕੁੱਝ ਵੀ ਆਪਣੇ ਅਧੀਨ ਨਹੀਂ ਕਰ ਸਕਦੇ, ਛੁੱਟ ਉਸ ਗੱਲ ਤੋਂ (ਜਿਸ ਦੀ ਜਾਣਕਾਰੀ) ਉਹ ਆਪ ਹੀ ਦੇਣਾ ਚਾਹੇ। ਉਸ ਦੀ ਕੁਰਸੀ [51] (ਬਾਦਸ਼ਾਹੀ ਤਖ਼ਤ) ਨੇ ਅਕਾਸ਼ਾਂ ਤੇ ਧਰਤੀ (ਦੀ ਹਰ ਚੀਜ਼)ਨੂੰ ਆਪਣੇ ਘੇਰੇ ਵਿਚ ਲਿਆ ਹੋਇਆ ਨੂੰ ਅਤੇ ਉਹ (ਅੱਲਾਹ) ਉਹਨਾਂ ਸਭ ਦੀ ਰਾਖੀ ਕਰਦਾ ਹੋਇਆ ਥੱਕਦਾ ਨਹੀਂ। ਉਹ ਇਕ ਮਹਾਨ ਅਤੇ ਸਰਬ-ਉੱਚ ਵਡਿਆਈ ਵਾਲੀ ਹਸਤੀ ਹੇ।