لَآ إِكْرَاهَ فِى ٱلدِّينِ قَد تَّبَيَّنَ ٱلرُّشْدُ مِنَ ٱلْغَىِّ فَمَن يَكْفُرْ بِٱلطَّٰغُوتِ وَيُؤْمِنۢ بِٱللَّهِ فَقَدِ ٱسْتَمْسَكَ بِٱلْعُرْوَةِ ٱلْوُثْقَىٰ لَا ٱنفِصَامَ لَهَا وَٱللَّهُ سَمِيعٌ عَلِيمٌ
Punjabi Translation - Arif Haleemਧਰਮ ਦੇ ਸੰਬੰਧ ਵਿਚ ਕੋਈ ਜ਼ੋਰ ਜ਼ਬਰਦਸਤੀ ਨਹੀਂ, ਕਿਉਂ ਜੋ ਹਿਦਾਇਤ (ਸੱਚਾ ਧਰਮ) ਗੁਮਰਾਹੀ (ਝੂਠੇ ਧਰਮਾਂ) ਤੋਂ ਸਪਸ਼ਟ ਹੋ ਚੁੱਕੀ ਹੇ। ਸੋ ਜਿਹੜਾ ਕੋਈ ਤਾਗ਼ੂਤ (ਅੱਲਾਹ ਤੋਂ ਛੁੱਟ ਦੂਜੇ ਇਸ਼ਟ) ਦਾ ਇਨਕਾਰ ਕਰੇ ਅਤੇ ਅੱਲਾਹ ’ਤੇ ਈਮਾਨ ਲੈ ਆਵੇ ਉਸ ਵਿਅਕਤੀ ਨੇ ਇਕ ਮਜ਼ਬੂਤ ਸਹਾਰੇ ਨੂੰ ਫੜ ਲਿਆ ਨੂੰ ਜਿਹੜਾ ਟੂਟਣ ਵਾਲਾ ਨਹੀਂ। ਅੱਲਾਹ (ਹਰ ਗੱਲ ਨੂੰ) ਭਲੀ-ਭਾਂਤ ਜਾਣਨ ਵਾਲਾ ਅਤੇ ਸੁਣਨ ਵਾਲਾ ਹੇ।