وَبَشِّرِ ٱلَّذِينَ ءَامَنُوا۟ وَعَمِلُوا۟ ٱلصَّٰلِحَٰتِ أَنَّ لَهُمْ جَنَّٰتٍ تَجْرِى مِن تَحْتِهَا ٱلْأَنْهَٰرُ كُلَّمَا رُزِقُوا۟ مِنْهَا مِن ثَمَرَةٍ رِّزْقًا قَالُوا۟ هَٰذَا ٱلَّذِى رُزِقْنَا مِن قَبْلُ وَأُتُوا۟ بِهِۦ مُتَشَٰبِهًا وَلَهُمْ فِيهَآ أَزْوَٰجٌ مُّطَهَّرَةٌ وَهُمْ فِيهَا خَٰلِدُونَ
Punjabi Translation - Arif Haleem(ਹੇ ਨਬੀ!) ਉਹਨਾਂ ਲੋਕਾਂ ਨੂੰ ਖ਼ੁਸ਼ਖ਼ਬਰੀ ਸੁਣਾ ਦਿਓ ਜਿਹੜੇ ਈਮਾਨ ਲਿਆਏ ਅਤੇ ਨੇਕ ਕੰਮ ਵੀ ਕਰਦੇ ਹਨ ਕਿ ਬੇਸ਼=ਕ ਉਹਨਾਂ ਲਈ ਅਜਿਹੇ ਬਾਗ਼ ਹਨ ਜਿਨ੍ਹਾਂ ਹੇਠ ਨਹਿਰਾਂ ਵਗਦੀਆਂ ਹਨ। ਜਦੋਂ ਵੀ ਉਨਾਂ ਨੂੰ ੳੱਥੇ ਕੋਈ ਫਲ ਖਾਣ ਲਈ ਦਿੱਤਾ ਜਾਵੇਗਾ ਤਾਂ (ਜੰਨਤੀ) ਆਖਣਗੇ ਕਿ ਇਹ ਤਾਂ ਓਹੀਓ (ਫਲ) ਹੈ ਜਿਹੜਾ ਇਸ ਤੋਂ ਪਹਿਲਾਂ ਸਾਨੂੰ (ਸੰਸਾਰ ਵਿਚ) ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਉਸ ਨਾਲ ਰਲਦਾ-ਮਿਲਦਾ ਹੀ ਫਲ ਦਿੱਤਾ ਜਾਵੇਗਾ ਅਤੇ ਉਹਨਾਂ ਲਈ ਉੱਥੇ (ਸਵਰਗ ਵਿਚ) ਪਵਿੱਤਰ ਪਤਨੀਆਂ ਹੋਣਗੀਆਂ[7] ਅਤੇ ਉਹ (ਸਭ) ਉਨ੍ਹਾਂ ਬਾਗ਼ਾਂ ਵਿਚ ਸਦਾ ਲਈ ਰਹਿਣਗੇ।