caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Al-Baqara, ਆਇਤ 229

ਮਦੀਨਾ · ਉਤਰਨ ਦਾ ਕ੍ਰਮ 87 · 2:229

ٱلطَّلَٰقُ مَرَّتَانِ فَإِمْسَاكٌۢ بِمَعْرُوفٍ أَوْ تَسْرِيحٌۢ بِإِحْسَٰنٍ وَلَا يَحِلُّ لَكُمْ أَن تَأْخُذُوا۟ مِمَّآ ءَاتَيْتُمُوهُنَّ شَيْـًٔا إِلَّآ أَن يَخَافَآ أَلَّا يُقِيمَا حُدُودَ ٱللَّهِ فَإِنْ خِفْتُمْ أَلَّا يُقِيمَا حُدُودَ ٱللَّهِ فَلَا جُنَاحَ عَلَيْهِمَا فِيمَا ٱفْتَدَتْ بِهِۦ تِلْكَ حُدُودُ ٱللَّهِ فَلَا تَعْتَدُوهَا وَمَن يَتَعَدَّ حُدُودَ ٱللَّهِ فَأُو۟لَٰٓئِكَ هُمُ ٱلظَّٰلِمُونَ

Punjabi Translation - Arif Haleem(ਪਰਤਣ ਵਾਲਾ) ਤਲਾਕ ਦੋ ਵਾਰ ਹੇ, ਫਿਰ ਜਾਂ ਤਾਂ (ਔਰਤ ਨੂੰ) ਭਲੇ ਤਰੀਕੇ ਨਾਲ (ਮੁੜ ਨਿਕਾਹ ਕਰਕੇ) ਰੋਕ ਲਿਆ ਜਾਵੇ ਜਾਂ ਭਲੇ ਤਰੀਕੇ ਨਾਲ ਛੱਡ ਦਿੱਤਾ ਜਾਵੇ ਅਤੇ ਤੁਹਾਡੇ ਲਈ ਇਹ ਜਾਇਜ਼ ਨਹੀਂ ਕਿ ਤੁਸੀਂ ਜੋ ਕੁੱਝ ਉਹਨਾਂ ਨੂੰ (ਮਹਿਰ ਆਦਿ) ਦੇ ਚੁੱਕੇ ਹੋ ਉਸ ਵਿੱਚੋਂ ਵਾਪਸ ਲਵੋ। ਜੇਕਰ ਦੋਹਾਂ ਨੂੰ ਡਰ ਹੋਵੇ ਕਿ ਉਹ ਅੱਲਾਹ ਦੀਆਂ ਨਿਯਤ ਕੀਤੀਆਂ ਗਈਆਂ ਹੱਦਾਂ ਨੂੰ ਕਾਇਮ ਨਹੀਂ ਰੱਖ ਸਕਣਗੇ ਜਾਂ ਜੇ ਤੁਸੀਂ ਇਸ ਗੱਲ ਤੋਂ ਡਰਦੇ ਹੋ ਕਿ ਉਹ ਦੋਵੇਂ ਅੱਲਾਹ ਦੀਆਂ ਨਿਯਤ ਕੀਤੀਆਂ ਹੱਦਾਂ ਦੀ ਰਾਖੀ ਨਹੀਂ ਕਰ ਸਕਦੇ ਤਾਂ ਇਹਨਾਂ ਦੋਹਾਂ ’ਤੇ ਇਸ ਗੱਲ ਦਾ ਕੋਈ ਗੁਨਾਹ ਨਹੀਂ ਜੇ ਔਰਤ ਫ਼ਿਦੀਯੇ (ਬਦਲੇ) ਵਿਚ ਧੰਨ ਦੇ ਕੇ ਛੁਟਕਾਰਾ ਹਾਸਿਲ ਕਰ ਲਵੇ। [46] ਇਹ ਅੱਲਾਹ ਦੀਆਂ ਹੱਦਾਂ ਹਨ, ਸੋ ਤੁਸੀਂ ਇਹਨਾਂ ਤੋਂ ਅੱਗੇ ਨਾ ਵਧੋ। ਜਿਹੜੇ ਲੋਕ ਅੱਲਾਹ ਦੀਆਂ ਹੱਦਾਂ ਦੀ ੳਲੰਘਣਾ ਕਰਦੇ ਹਨ ਉਹ ਜ਼ਾਲਮ ਹਨ।
Looking for a topic? Try the meaning search — your question is scanned across all 6,236 verses.
ਭਾਸ਼ਾ — 70