أُحِلَّ لَكُمْ لَيْلَةَ ٱلصِّيَامِ ٱلرَّفَثُ إِلَىٰ نِسَآئِكُمْ هُنَّ لِبَاسٌ لَّكُمْ وَأَنتُمْ لِبَاسٌ لَّهُنَّ عَلِمَ ٱللَّهُ أَنَّكُمْ كُنتُمْ تَخْتَانُونَ أَنفُسَكُمْ فَتَابَ عَلَيْكُمْ وَعَفَا عَنكُمْ فَٱلْـَٰٔنَ بَٰشِرُوهُنَّ وَٱبْتَغُوا۟ مَا كَتَبَ ٱللَّهُ لَكُمْ وَكُلُوا۟ وَٱشْرَبُوا۟ حَتَّىٰ يَتَبَيَّنَ لَكُمُ ٱلْخَيْطُ ٱلْأَبْيَضُ مِنَ ٱلْخَيْطِ ٱلْأَسْوَدِ مِنَ ٱلْفَجْرِ ثُمَّ أَتِمُّوا۟ ٱلصِّيَامَ إِلَى ٱلَّيْلِ وَلَا تُبَٰشِرُوهُنَّ وَأَنتُمْ عَٰكِفُونَ فِى ٱلْمَسَٰجِدِ تِلْكَ حُدُودُ ٱللَّهِ فَلَا تَقْرَبُوهَا كَذَٰلِكَ يُبَيِّنُ ٱللَّهُ ءَايَٰتِهِۦ لِلنَّاسِ لَعَلَّهُمْ يَتَّقُونَ
Punjabi Translation - Arif Haleemਤੁਹਾਡੇ ਲਈ ਰੋਜ਼ਿਆਂ ਦੀਆਂ ਰਾਤਾਂ ਨੂੰ ਆਪਣੀ ਪਤਨੀ ਨਾਲ ਸੰਭੋਗ ਕਰਨਾ ਹਲਾਲ (ਜਾਇਜ਼) ਕੀਤਾ ਗਿਆ ਹੇ, ਉਹ ਤੁਹਾਡੇ ਲਈ ਲਿਬਾਸ ਹਨ ਅਤੇ ਤੁਸੀਂ ਉਹਨਾਂ (ਪਤਨੀਆਂ) ਦੇ ਲਿਬਾਸ (ਵਾਂਗ) ਹੋ। ਅੱਲਾਹ ਤੁਹਾਡੀਆਂ ਲੋੜਾਂ ਨੂੰ ਜਾਣਦਾ ਹੇ ਕਿ ਤੁਸੀਂ ਆਪਣੇ ਆਪ ਨਾਲ ਖ਼ਿਆਨਤਾਂ (ਚੋਰੀ ਤੋਂ ਸੰਭੋਗ) ਕਰਦੇ ਸੀ। ਸੋ ਉਸ ਨੇ ਤੁਹਾਡੇ ਵੱਲ ਧਿਆਨ ਦਿੱਤਾ ਅਤੇ ਤੁਹਾਨੂੰ ਮੁਆਫ਼ ਕਰ ਦਿੱਤਾ ਹੁਣ ਤੁਸੀਂ (ਰਮਜ਼ਾਨ ਦੀਆਂ ਰਾਤਾਂ ਵਿਚ) ਹਮ-ਬਿਸਤਰੀ (ਸੰਭੋਗ) ਕਰ ਸਕਦੇ ਹੋ ਅਤੇ ਅੱਲਾਹ ਨੇ ਤੁਹਾਡੇ ਲਈ ਜੋ (ਔਲਾਦ) ਲਿਖ ਛੱਡੀ ਹੇ ਉਸ ਨੂੰ (ਸੰਭੋਗ ਰਾਹੀਂ) ਤਲਾਸ਼ ਕਰੋ। (ਰਮਜ਼ਾਨ ਦੀਆਂ ਰਾਤਾਂ ਵਿਚ) ਖਾਓ ਪਿਓ ਇੱਥੋਂ ਤਕ ਕਿ ਪਹੁ ਫਟਣ ਵੇਲੇ ਸਫ਼ੇਦ ਧਾਰੀ ਕਾਲੀ ਧਾਰੀ ਤੋਂ ਸਪਸ਼ਟ ਹੋ ਜਾਵੇ ਫਿਰ ਤੁਸੀਂ (ਖਾਣ ਪੀਣ ਤੇ ਸੰਭੋਗ ਤੋਂ ਰੁੱਕ ਜਾਓ) ਰੋਜ਼ੇ ਨੂੰ (ਸੂਰਜ ਡੂਬਣ) ਤਕ ਪੂਰਾ ਕਰੋ। ਜਦੋਂ ਤੁਸੀਂ ਮਸੀਤਾਂ ਵਿਚ ਐਤਕਾਫ਼ (ਰਮਜ਼ਾਨ ਦੇ ਆਖ਼ਰੀ ਦਸ ਦਿਨ ਇਬਾਦਤ) ਲਈ ਬੈਠੋ ਤਾਂ ਆਪਣੀਆਂ ਪਤਨੀਆਂ ਨਾਲ ਸੰਭੋਗ ਨਾ ਕਰੋ। ਇਹ ਅੱਲਾਹ ਦੀਆਂ ਹੱਦਾਂ ਹਨ, ਤੁਸੀਂ ਉਹਨਾਂ ਦੇ ਨੇੜੇ ਵੀ ਨਾ ਜਾਓ। ਅੱਲਾਹ ਲੋਕਾਂ ਲਈ ਆਪਣੀਆਂ ਆਇਤਾਂ (ਹੁਕਮ) ਇੰਜ ਹੀ ਖੋਲ੍ਹ ਖੋਲ੍ਹ ਕੇ ਬਿਆਨ ਕਰਦਾ ਹੇ, ਤਾਂ ਜੋ ਉਹ ਬੁਰਾਈਆਂ ਤੋਂ ਬਚੇ ਰਹਿਣ।