caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Al-Baqara, ਆਇਤ 177

ਮਦੀਨਾ · ਉਤਰਨ ਦਾ ਕ੍ਰਮ 87 · 2:177

لَّيْسَ ٱلْبِرَّ أَن تُوَلُّوا۟ وُجُوهَكُمْ قِبَلَ ٱلْمَشْرِقِ وَٱلْمَغْرِبِ وَلَٰكِنَّ ٱلْبِرَّ مَنْ ءَامَنَ بِٱللَّهِ وَٱلْيَوْمِ ٱلْـَٔاخِرِ وَٱلْمَلَٰٓئِكَةِ وَٱلْكِتَٰبِ وَٱلنَّبِيِّـۧنَ وَءَاتَى ٱلْمَالَ عَلَىٰ حُبِّهِۦ ذَوِى ٱلْقُرْبَىٰ وَٱلْيَتَٰمَىٰ وَٱلْمَسَٰكِينَ وَٱبْنَ ٱلسَّبِيلِ وَٱلسَّآئِلِينَ وَفِى ٱلرِّقَابِ وَأَقَامَ ٱلصَّلَوٰةَ وَءَاتَى ٱلزَّكَوٰةَ وَٱلْمُوفُونَ بِعَهْدِهِمْ إِذَا عَٰهَدُوا۟ وَٱلصَّٰبِرِينَ فِى ٱلْبَأْسَآءِ وَٱلضَّرَّآءِ وَحِينَ ٱلْبَأْسِ أُو۟لَٰٓئِكَ ٱلَّذِينَ صَدَقُوا۟ وَأُو۟لَٰٓئِكَ هُمُ ٱلْمُتَّقُونَ

Punjabi Translation - Arif Haleemਨੇਕੀ ਇਹ ਨਹੀਂ ਕਿ ਤੁਸੀਂ ਆਪਣਾ ਮੂੰਹ ਪੂਰਬ ਜਾਂ ਪੱਛਮ ਵੱਲ ਕਰ ਲਓ ਅਸਲ ਵਿਚ ਨੇਕੀ ਤਾਂ ਉਸ ਵਿਅਕਤੀ ਦੀ ਹੇ ਜਿਹੜਾ ਅੱਲਾਹ, ਆਖ਼ਿਰਤ ਦੇ ਦਿਨ, ਫ਼ਰਿਸ਼ਤਿਆਂ, (ਅਕਾਸ਼ੀ) ਕਿਤਾਬਾਂ ਅਤੇ ਨਬੀਆਂ ’ਤੇ ਈਮਾਨ ਲਿਆਵੇ ਅਤੇ ਮਾਲ ਦੀ ਮਹੁੱਬਤ ਰੱਖਦੇ ਹੋਏ ਵੀ ਉਸ ਨੂੰ ਰਿਸ਼ਤੇਦਾਰਾਂ, ਯਤੀਮਾਂ, ਮਸਕੀਨਾਂ, ਮੁਸਾਫ਼ਰਾਂ, ਮੰਗਣ ਵਾਲਿਆਂ ਅਤੇ ਗ਼ੁਲਾਮਾਂ ਨੂੰ ਅਜ਼ਾਦ ਕਰਵਾਉਣ ਲਈ ਖ਼ਰਚ ਕਰੇ ਅਤੇ ਨਮਾਜ਼ ਕਾਇਮ ਕਰੇ, ਜ਼ਕਾਤ ਅਦਾ ਕਰੇ, ਜਦੋਂ ਕੋਈ ਵਾਅਦਾ ਕਰੇ ਤਾਂ ਪੂਰਾ ਕਰੇ, ਤੰਗੀ ਅਤੇ ਤਕਲੀਫ਼ ਵਿਚ ਅਤੇ ਲੜਾਈ ਦੇ ਸਮੇਂ ਸਬਰ ਤੋਂ ਕੰਮ ਲਵੇ, ਇਹੋ ਲੋਕ ਸੱਚੇ ਹਨ ਅਤੇ ਇਹੋ ਬੁਰਾਈ ਤੋਂ ਬਚਣ ਵਾਲੇ ਹਨ।
Looking for a topic? Try the meaning search — your question is scanned across all 6,236 verses.
ਭਾਸ਼ਾ — 70