إِلَيْهِ مَرْجِعُكُمْ جَمِيعًا وَعْدَ ٱللَّهِ حَقًّا إِنَّهُۥ يَبْدَؤُا۟ ٱلْخَلْقَ ثُمَّ يُعِيدُهُۥ لِيَجْزِىَ ٱلَّذِينَ ءَامَنُوا۟ وَعَمِلُوا۟ ٱلصَّٰلِحَٰتِ بِٱلْقِسْطِ وَٱلَّذِينَ كَفَرُوا۟ لَهُمْ شَرَابٌ مِّنْ حَمِيمٍ وَعَذَابٌ أَلِيمٌۢ بِمَا كَانُوا۟ يَكْفُرُونَ
Punjabi Translation - Arif Haleemਤੁਸੀਂ ਸਭ ਨੇ ਉਸੇ (ਅੱਲਾਹ) ਵੱਲ ਹੀ ਪਰਤਣਾ ਹੈ। ਅੱਲਾਹ ਦਾ ਇਹੋ ਵਾਅਦਾ ਹੈ ਜੋ ਸੱਚਾ ਹੈ। ਬੇਸ਼ੱਕ ਪਹਿਲਾਂ ਵੀ ਉਹੀਓ ਪੈਦਾ ਕਰਦਾ ਹੈ ਫੇਰ ਦੁਬਾਰਾ (ਮਰਨ ਮਗਰੋਂ) ਵੀ ਉਹੀਓ ਜਿਊਂਦਾ ਕਰੇਗਾ ਤਾਂ ਜੋ ਜਿਹੜੇ ਲੋਕ (ਅੱਲਾਹ ’ਤੇ ਅਤੇ ਉਸ ਦੇ ਰਸੂਲ ’ਤੇ) ਈਮਾਨ ਲੈ ਆਏ ਉਹਨਾਂ ਨੂੰ ਉਹਨਾਂ ਵੱਲੋਂ ਕੀਤੇ ਨੇਕ ਕੰਮਾਂ ਦਾ ਇਨਸਾਫ਼ ਅਨੁਸਾਰ ਬਦਲਾ ਦਿੱਤਾ ਜਾਵੇ ਅਤੇ ਜਿਨ੍ਹਾਂ ਨੇ ਕੁਫ਼ਰ (ਇਨਕਾਰ) ਕੀਤਾ ਹੈ, ਉਹਨਾਂ ਨੂੰ ਨਰਕ ਵਿਚ ਪੀਣ ਲਈ ਉੱਬਲਦਾ ਪਾਣੀ ਮਿਲੇਗਾ ਅਤੇ ਕਰੜਾ ਅਜ਼ਾਬ ਹੋਵੇਗਾ। ਇਹ ਸਭ (ਸਜ਼ਾਵਾਂ) ਉਹਨਾਂ ਦੇ ਕੁਫ਼ਰ ਕਾਰਨ ਹੋਵੇਗਾ।