caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Yunus, ਆਇਤ 22

ਮੱਕਾ · ਉਤਰਨ ਦਾ ਕ੍ਰਮ 51 · 10:22

هُوَ ٱلَّذِى يُسَيِّرُكُمْ فِى ٱلْبَرِّ وَٱلْبَحْرِ حَتَّىٰٓ إِذَا كُنتُمْ فِى ٱلْفُلْكِ وَجَرَيْنَ بِهِم بِرِيحٍ طَيِّبَةٍ وَفَرِحُوا۟ بِهَا جَآءَتْهَا رِيحٌ عَاصِفٌ وَجَآءَهُمُ ٱلْمَوْجُ مِن كُلِّ مَكَانٍ وَظَنُّوٓا۟ أَنَّهُمْ أُحِيطَ بِهِمْ دَعَوُا۟ ٱللَّهَ مُخْلِصِينَ لَهُ ٱلدِّينَ لَئِنْ أَنجَيْتَنَا مِنْ هَٰذِهِۦ لَنَكُونَنَّ مِنَ ٱلشَّٰكِرِينَ

Punjabi Translation - Arif Haleemਉਹ ਅੱਲਾਹ ਹੀ ਹੈ ਜਿਹੜਾ ਤੁਹਾਨੂੰ ਥਲ ਤੇ ਜਲ ਵਿਚ ਤੋਰਦਾ ਹੈ ਇੱਥੋਂ ਤਕ ਕਿ ਜਦੋਂ ਤੁਸੀਂ ਕਿਸ਼ਤੀਆਂ ਵਿਚ ਹੁੰਦੇ ਹੋ ਅਤੇ ਉਹ ਬੇੜੀਆਂ ਲੋਕਾਂ ਨੂੰ ਹਵਾਂ ਦੇ ਅਨੁਕੂਲ ਲੈਕੇ ਚਲਦੀਆਂ ਹਨ ਅਤੇ ਤਾਂ ਉਸ ਵੇਲੇ ਇਹਨਾਂ (ਹਵਾਵਾਂ) ਤੋਂ ਸਾਰੇ ਲੋਕ ਖ਼ੁਸ਼ ਹੁੰਦੇ ਹਨ। ਪਰ ਅਚਣਚੇਤ ਉਹਨਾਂ ਉੱਤੇ ਇਕ ਤੇਜ਼ ਹਵਾ ਦਾ ਝੱਖੜ ਆਉਂਦਾ ਹੈ ਅਤੇ ਹਰ ਪਾਸਿਓਂ ਉਹਨਾਂ ’ਤੇ ਲਹਿਰਾਂ ਦੀਆਂ ਚਪੇੜਾਂ ਪੈਣ ਲੱਗਦੀਆਂ ਹਨ ਅਤੇ ਇਹ ਸਮਝਦੇ ਹਨ ਕਿ ਹੁਣ ਅਸੀਂ (ਤੂਫਾਨ ਵਿਚ) ਫਸ ਗਏ, ਉਸ ਸਮੇਂ ਸਾਰੇ ਹੀ ਸਵਾਰ ਕੇਵਲ ਤੇ ਕੇਵਲ ਅੱਲਾਹ ਨੂੰ ਹੀ ਬੇਨਤੀਆਂ ਕਰਦੇ ਹਨ ਕਿ ਜੇ ਤੂੰ ਸਾ` ਇਸ ਬਿਪਤਾ ਤੋਂ ਬਚਾ ਲਵੇਂ ਤਾਂ ਅਸੀਂ ਤੇਰੇ ਸ਼ੁਕਰ ਗੁਜ਼ਾਰ ਬੰਦੇ ਬਣਕੇ ਰਹਾਂਗੇ।[4]
Looking for a topic? Try the meaning search — your question is scanned across all 6,236 verses.
ਭਾਸ਼ਾ — 70