سَيَقُولُ لَكَ ٱلْمُخَلَّفُونَ مِنَ ٱلْأَعْرَابِ شَغَلَتْنَآ أَمْوَٰلُنَا وَأَهْلُونَا فَٱسْتَغْفِرْ لَنَا يَقُولُونَ بِأَلْسِنَتِهِم مَّا لَيْسَ فِى قُلُوبِهِمْ قُلْ فَمَن يَمْلِكُ لَكُم مِّنَ ٱللَّهِ شَيْـًٔا إِنْ أَرَادَ بِكُمْ ضَرًّا أَوْ أَرَادَ بِكُمْ نَفْعًۢا بَلْ كَانَ ٱللَّهُ بِمَا تَعْمَلُونَ خَبِيرًۢا
Punjabi Translation - Arif Haleem(ਹੇ ਨਬੀ!) ਅਰਬ-ਬੱਦੂਆਂ ਵਿੱਚੋਂ (ਜੰਗ ਵਿਚ) ਪਿੱਛੇ ਰਹਿ ਜਾਣ ਵਾਲੇ ਲੋਕ ਤੁਹਾਨੂੰ ਜ਼ਰੂਰ ਆਖਣਗੇ ਕਿ ਸਾਨੂੰ ਸਾਡੇ ਮਾਲ-ਪਦਾਰਥਾਂ ਅਤੇ ਬਾਲ-ਬੱਚਿਆਂ ਨੇ ਰੁਝੇਵਿਆਂ ਵਿਚ ਪਾ ਰੱਖਿਆ ਸੀ, ਸੋ ਤੁਸੀਂ ਸਾਡੇ ਲਈ ਬਖ਼ਸ਼ਿਸ਼ ਦੀ ਦੁਆ ਕਰੋ। ਉਹ ਆਪਣੇ ਮੂੰਹੋਂ ਉਹ ਗੱਲਾਂ ਆਖ ਰਹੇ ਹਨ ਜੋ ਉਹਨਾਂ ਦੇ ਦਿਲਾਂ ਵਿਚ ਨਹੀਂ। ਤੁਸੀਂ ਉਹਨਾਂ ਨੂੰ ਆਖੋ ਕਿ ਉਹ ਕੌਣ ਹੈ ਜਿਹੜਾ ਤੁਹਾਡੇ ਮਾਮਲੇ ਵਿਚ ਅੱਲਾਹ ਵੱਲੋਂ ਕੀਤੇ ਗਏ ਫ਼ੈਸਲਿਆਂ ਦੇ ਸੰਬੰਧ ਵਿਚ ਕੋਈ ਅਧਿਕਾਰ ਰਖਦਾ ਹੈ, ਜੇ ਉਹ ਤੁਹਾਨੂੰ ਕੋਈ ਹਾਨੀ ਪਹੁੰਚਾਉਣਾ ਚਾਹੇ ਜਾਂ ਕੋਈ ਲਾਭ ਦੇਣਾ ਚਾਹੇ? (ਇਹ ਅਧਿਕਾਰ ਕਿਸੇ ਨੂੰ ਵੀ ਨਹੀਂ)। ਸਗੋਂ ਅੱਲਾਹ ਹੀ ਤੁਹਾਡੇ ਕਰਮਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ ?