بِسْمِ ٱللَّهِ ٱلرَّحْمَٰنِ ٱلرَّحِيمِ يَٰٓأَيُّهَا ٱلنَّاسُ ٱتَّقُوا۟ رَبَّكُمُ ٱلَّذِى خَلَقَكُم مِّن نَّفْسٍ وَٰحِدَةٍ وَخَلَقَ مِنْهَا زَوْجَهَا وَبَثَّ مِنْهُمَا رِجَالًا كَثِيرًا وَنِسَآءً وَٱتَّقُوا۟ ٱللَّهَ ٱلَّذِى تَسَآءَلُونَ بِهِۦ وَٱلْأَرْحَامَ إِنَّ ٱللَّهَ كَانَ عَلَيْكُمْ رَقِيبًا
Punjabi Translation - Arif Haleemਹੇ ਲੋਕੋ! ਆਪਣੇ ਉਸ ਪਾਲਣਹਾਰ ਤੋਂ ਡਰੋ ਜਿਸ ਨੇ ਤੁਹਾਨੂੰ ਸਭ ਨੂੰ ਇਕ ਜਾਨ (ਹਜ਼ਰਤ ਆਦਮ) ਤੋਂ ਪੈਦਾ ਕੀਤਾ ਤੇ ਉਸੇ (ਜਾਨ) ਤੋਂ ਉਹਦਾ ਜੋੜਾ (ਪਤਨੀ ਹੱਵਾ ਨੂੰ) ਬਣਾਇਆ ਅਤੇ ਉਹਨਾਂ ਦੋਵਾਂ ਤੋਂ ਬਹੁਤ ਸਾਰੇ ਮਰਦ ਤੇ ਔਰਤਾਂ (ਦੁਨੀਆਂ ਵਿਚ) ਖਿਲਾਰ ਦਿੱਤੇ। ਉਸ ਅੱਲਾਹ ਤੋਂ ਡਰੋ ਜਿਸ ਦਾ ਵਾਸਤਾ ਪਾਕੇ ਤੁਸੀਂ ਇਕ ਦੂਜੇ ਕੋਲੋਂ (ਰਿਸ਼ਤੇ) ਮੰਗਦੇ ਹੋ, ਅਤੇ ਰਿਸ਼ਤੇ ਨਾਤੇ ਤੋੜਣ ਤੋਂ ਬਚੋ।[1] ਬੇਸ਼ੱਕ ਅੱਲਾਹ ਤੁਹਾਡੀ ਨਿਗਰਾਨੀ ਕਰ ਰਿਹਾ ਹੇ।