caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Al-Baqara, ਆਇਤ 221

ਮਦੀਨਾ · ਉਤਰਨ ਦਾ ਕ੍ਰਮ 87 · 2:221

وَلَا تَنكِحُوا۟ ٱلْمُشْرِكَٰتِ حَتَّىٰ يُؤْمِنَّ وَلَأَمَةٌ مُّؤْمِنَةٌ خَيْرٌ مِّن مُّشْرِكَةٍ وَلَوْ أَعْجَبَتْكُمْ وَلَا تُنكِحُوا۟ ٱلْمُشْرِكِينَ حَتَّىٰ يُؤْمِنُوا۟ وَلَعَبْدٌ مُّؤْمِنٌ خَيْرٌ مِّن مُّشْرِكٍ وَلَوْ أَعْجَبَكُمْ أُو۟لَٰٓئِكَ يَدْعُونَ إِلَى ٱلنَّارِ وَٱللَّهُ يَدْعُوٓا۟ إِلَى ٱلْجَنَّةِ وَٱلْمَغْفِرَةِ بِإِذْنِهِۦ وَيُبَيِّنُ ءَايَٰتِهِۦ لِلنَّاسِ لَعَلَّهُمْ يَتَذَكَّرُونَ

Punjabi Translation - Arif Haleem(ਹੇ ਮੁਸਲਮਾਨੋ!) ਤੁਸੀਂ ਮੁਸ਼ਰਿਕੁ[42] ਔਰਤਾਂ ਨਾਲ ਉਦੋਂ ਤਕ ਨਿਕਾਹ ਨਾ ਕਰੋ ਜਦੋਂ ਤਕ ਕਿ ਉਹ ਈਮਾਨ ਨਾ ਲੈ ਆਉਣ। ਇਕ ਈਮਾਨ ਵਾਲੀ ਗੋਲੀ ਔਰਤ ਮੁਸ਼ਰਿਕ ਔਰਤ ਤੋਂ ਕਿਤੇ ਵਧੀਆ ਹੇ ਭਾਵੇਂ ਉਹ (ਮੁਸ਼ਰਿਕਾ) ਤੁਹਾਨੂੰ ਕਿੰਨੀ ਹੀ ਭਾਂਉਂਦੀ ਹੋਵੇ ਅਤੇ ਤੁਸੀਂ (ਮੁਸਲਮਾਨ ਔਰਤੋਂ) ਮੁਸ਼ਰਿਕ ਮਰਦਾਂ ਨਾਲ ਨਿਕਾਹ ਨਾ ਕਰੋ ਜਦੋਂ ਤਕ ਕਿ ਉਹ ਈਮਾਨ ਨਾ ਲੈ ਆਉਣ। ਇਕ ਮੋਮਿਨ ਗ਼ੁਲਾਮ ਮੁਸ਼ਰਿਕ ਤੋਂ ਕਿਤੇ ਵਧੀਆ ਹੇ ਭਾਵੇਂ ਕਿ ਉਹ (ਮੁਸ਼ਰਿਕ) ਤੁਹਾਨੂੰ ਕਿੰਨਾ ਹੀ ਪਸੰਦ ਹੇ। ਇਹ (ਮੁਸ਼ਰਿਕ) ਤਾਂ ਨਰਕ ਵੱਲ ਬੁਲਾਉਂਦੇ ਹਨ ਅਤੇ ਅੱਲਾਹ ਆਪਣੇ ਹੁਕਮਾਂ ਨਾਲ ਤੁਹਾਨੂੰ ਜੰਨਤ ਤੇ ਬਖ਼ਸ਼ਿਸ਼ ਵੱਲ ਬੁਲਾਉਂਦਾ ਹੇ। (ਇਸੇ ਲਈ) ਉਹ ਲੋਕਾਂ ਨੂੰ ਆਪਣੀਆਂ ਆਇਤਾਂ (ਫ਼ਰਮਾਨ) ਖੋਲ ਖੋਲ ਕੇ ਬਿਆਨ ਕਰਦਾ ਹੇ ਤਾਂ ਜੋ ਉਹ ਸਿੱਖਿਆ ਗ੍ਰਹਿਣ ਕਰਨ।
Looking for a topic? Try the meaning search — your question is scanned across all 6,236 verses.
ਭਾਸ਼ਾ — 70