ٱلشَّهْرُ ٱلْحَرَامُ بِٱلشَّهْرِ ٱلْحَرَامِ وَٱلْحُرُمَٰتُ قِصَاصٌ فَمَنِ ٱعْتَدَىٰ عَلَيْكُمْ فَٱعْتَدُوا۟ عَلَيْهِ بِمِثْلِ مَا ٱعْتَدَىٰ عَلَيْكُمْ وَٱتَّقُوا۟ ٱللَّهَ وَٱعْلَمُوٓا۟ أَنَّ ٱللَّهَ مَعَ ٱلْمُتَّقِينَ
Punjabi Translation - Arif Haleem(ਤੁਹਾਡੇ ਲਈ) ਸਤਿਕਾਰਯੋਗ ਮਹੀਨਿਆਂ ਦੀ ਪਾਬੰਦੀ ਉਹਨਾਂ (ਜ਼ਾਲਮਾਂ) ਵੱਲੋਂ ਸਤਿਕਾਰਯੋਗ ਮਹੀਨੇ ਦੀ ਪਾਬੰਦੀ ਦੇ ਬਦਲੇ ਵਿਚ ਹੇ ਅਤੇ ਸਤਿਕਾਰਯੋਗ ਚੀਜ਼ਾਂ ਦਾ ਲਿਹਾਜ਼ ਬਰਾਬਰੀ ਵਾਲਾ ਹੋਵੇਗਾ। ਸੋ ਜਿਹੜਾ ਕੋਈ ਤੁਹਾਡੇ ਨਾਲ (ਧੱਕਾ) ਕਰਦਾ ਹੇ ਤੁਸੀਂ ਵੀ ਉਸ ਦੇ ਨਾਲ ਉੱਨਾ ਹੀ ਧੱਕਾ ਕਰੋ ਜਿੱਨਾ ਧੱਕਾ ਉਸਨੇ ਤੁਹਾਡੇ ਨਾਲ ਕੀਤਾ ਹੇ। ਅੱਲਾਹ ਤੋਂ ਡਰੋ ਅਤੇ ਜਾਣ ਲਓ ਕਿ ਬੇਸ਼ੱਕ ਅੱਲਾਹ ਪਰਹੇਜ਼ਗਾਰਾਂ ਦਾ ਹੀ ਸਾਥੀ ਹੇ।