إِنَّ ٱلَّذِينَ يَكْتُمُونَ مَآ أَنزَلَ ٱللَّهُ مِنَ ٱلْكِتَٰبِ وَيَشْتَرُونَ بِهِۦ ثَمَنًا قَلِيلًا أُو۟لَٰٓئِكَ مَا يَأْكُلُونَ فِى بُطُونِهِمْ إِلَّا ٱلنَّارَ وَلَا يُكَلِّمُهُمُ ٱللَّهُ يَوْمَ ٱلْقِيَٰمَةِ وَلَا يُزَكِّيهِمْ وَلَهُمْ عَذَابٌ أَلِيمٌ
Punjabi Translation - Arif Haleemਬੇਸ਼ੱਕ ਜਿਹੜੇ ਲੋਕ ਅੱਲਾਹ ਵੱਲੋਂ ਉਤਾਰੀ ਗਈ ਕਿਤਾਬ (.ਕੁਰਆਨ) ਦੀਆਂ ਕੁੱਝ ਗੱਲਾਂ (ਹੁਕਮਾਂ) ਨੂੰ ਛੁਪਾਉਂਦੇ ਹਨ ਅਤੇ ਥੋੜ੍ਹੇ ਜਿਹੇ (ਸੰਸਾਰਿਕ) ਲਾਭ ਲਈ ਵੇਚ ਸੁਟਦੇ ਹਨ, ਉਹ ਆਪਣੇ ਢਿੱਡਾਂ ਵਿਚ ਅੱਗ ਤੋਂ ਛੁੱਟ ਹੋਰ ਕੁੱਝ ਨਹੀਂ ਭਰਦੇ। ਕਿਆਮਤ ਦਿਹਾੜੇ ਅੱਲਾਹ ਉਹਨਾਂ ਨਾਲ ਗੱਲ ਵੀ ਨਹੀਂ ਕਰੇਗਾ ਅਤੇ ਨਾ ਹੀ ਉਹਨਾਂ ਨੂੰ (ਗੁਨਾਹਾਂ ਤੋਂ) ਪਾਕ ਕਰੇਗਾ। ਉਹਨਾਂ ਲਈ ਤਾਂ ਬਹੁਤ ਹੀ ਦਰਦ ਭਰਿਆ ਅਜ਼ਾਬ ਹੇ।