وَإِذَا مَسَّ ٱلْإِنسَٰنَ ٱلضُّرُّ دَعَانَا لِجَنۢبِهِۦٓ أَوْ قَاعِدًا أَوْ قَآئِمًا فَلَمَّا كَشَفْنَا عَنْهُ ضُرَّهُۥ مَرَّ كَأَن لَّمْ يَدْعُنَآ إِلَىٰ ضُرٍّ مَّسَّهُۥ كَذَٰلِكَ زُيِّنَ لِلْمُسْرِفِينَ مَا كَانُوا۟ يَعْمَلُونَ
Punjabi Translation - Arif Haleemਜਦੋਂ ਮਨੁੱਖ ਨੂੰ ਕੋਈ ਤਕਲੀਫ਼ ਮੁਸੀਬਤ (ਬਿਪਤਾ) ਪਹੁੰਚਦੀ ਹੈ ਤਾਂ ਉਹ ਸਾਨੂੰ ਖੜੇ, ਬੈਠੇ ਅਤੇ ਪਿਆ ਪਿਆ ਬੇਨਤੀਆਂ ਕਰਦਾ ਹੈ। ਜਦੋਂ ਅਸੀਂ (ਅੱਲਾਹ) ਉਸ ਦੀ ਤਕਲੀਫ਼ (ਬਿਪਤਾ) ਨੂੰ ਦੂਰ ਕਰ ਦਿੰਦੇ ਹਾਂ ਤਾਂ ਉਹ ਇੰਜ ਹੋ ਜਾਂਦਾ ਹੈ ਜਿਵੇਂ ਉਸ ਨੂੰ ਤਕਲੀਫ਼ ਹੋਣ ’ਤੇ ਕਦੇ ਸਾਨੂੰ ਸੱਦਿਆ ਹੀ ਨਹੀਂ ਸੀ। ਇਸ ਤਰ੍ਹਾਂ ਹੱਦੋਂ ਟੱਪਣ ਵਾਲਿਆਂ ਦੇ (ਭੈੜੇ) ਅਮਲਾਂ ਨੂੰ ਉਹਨਾਂ ਲਈ ਸੋਹਣਾ ਜਾਪਦਾ ਬਣਾ ਦਿੱਤਾ ਗਿਆ ਹੈ।