إِذْ جَعَلَ ٱلَّذِينَ كَفَرُوا۟ فِى قُلُوبِهِمُ ٱلْحَمِيَّةَ حَمِيَّةَ ٱلْجَٰهِلِيَّةِ فَأَنزَلَ ٱللَّهُ سَكِينَتَهُۥ عَلَىٰ رَسُولِهِۦ وَعَلَى ٱلْمُؤْمِنِينَ وَأَلْزَمَهُمْ كَلِمَةَ ٱلتَّقْوَىٰ وَكَانُوٓا۟ أَحَقَّ بِهَا وَأَهْلَهَا وَكَانَ ٱللَّهُ بِكُلِّ شَىْءٍ عَلِيمًا
Punjabi Translation - Arif Haleemਜਿਹੜੇ ਲੋਕਾਂ ਨੇ ਕੁਫ਼ਰ ਕੀਤਾ ਜਦੋਂ ਉਹਨਾਂ ਨੇ ਆਪਣੇ ਦਿਲਾਂ ਵਿਚ ਹਟਧਰਮੀ ਪੈਦਾ ਕਰ ਲਈ, ਹਟਧਰਮੀ ਵੀ ਅਗਿਆਨਤਾ ਵਾਲੀ, ਤਾਂ ਅੱਲਾਹ ਨੇ ਆਪਣੇ ਰਸੂਲ ਤੇ ਮੋਮਿਨਾਂ ਉੱਤੇ ਸਕੀਨਤ (ਸ਼ਾਂਤੀ) ਉਤਾਰੀ ਅਤੇ ਉਹਨਾਂ ਨੂੰ ਅੱਲਾਹ ਦੇ ਡਰ ਉੱਤੇ ਕਾਇਮ ਰੱਖਿਆ, ਕਿਉਂ ਜੋ ਉਹੀਓ ਉਸ ਦੇ ਵਧੇਰੇ ਹੱਕਦਾਰ ਤੇ ਯੋਗ ਸਨ। ਅੱਲਾਹ ਹਰੇਕ ਚੀਜ਼ ਦਾ ਗਿਆਨ ਰਖਦਾ ਹੈ।