وَلَيْسَتِ ٱلتَّوْبَةُ لِلَّذِينَ يَعْمَلُونَ ٱلسَّيِّـَٔاتِ حَتَّىٰٓ إِذَا حَضَرَ أَحَدَهُمُ ٱلْمَوْتُ قَالَ إِنِّى تُبْتُ ٱلْـَٰٔنَ وَلَا ٱلَّذِينَ يَمُوتُونَ وَهُمْ كُفَّارٌ أُو۟لَٰٓئِكَ أَعْتَدْنَا لَهُمْ عَذَابًا أَلِيمًا
Punjabi Translation - Arif Haleemਉਹਨਾਂ ਲੋਕਾਂ ਦੀ ਤੌਬਾ ਕਬੂਲ ਨਹੀਂ ਹੁੰਦੀ ਜਿਹੜੇ ਭੈੜੇ ਕੰਮ ਕਰਦੇ ਰਹਿੰਦੇ ਹਨ ਇੱਥੋਂ ਤੀਕ ਕਿ ਜਦੋਂ ਉਹਨਾਂ ਵਿੱਚੋਂ ਕਿਸੇ ਦੀ ਮੌਤ ਦਾ ਵੇਲਾ ਆ ਪੁੱਜਦਾ ਹੇ ਉਸ ਸਮੇਂ ਆਖਦਾ ਹੇ ਕਿ “ਹੁਣ ਮੈਂ ਤੌਬਾ ਕਰਦਾ ਹਾਂ” ਇਸੇ ਤਰ੍ਹਾਂ ਉਹਨਾਂ ਦੀ ਤੌਬਾ ਵੀ ਕਬੂਲ ਨਹੀਂ ਹੁੰਦੀ ਜਿਹੜੇ ਕਾਫ਼ਿਰ ਹੁੰਦੇ ਹੋਏ ਹੀ ਮਰ ਜਾਣ। ਇਹੋ ਉਹ ਲੋਕ ਹਨ ਜਿਨ੍ਹਾਂ ਲਈ ਅਸਾਂ ਦੁਖਦਾਈ ਅਜ਼ਾਬ ਤਿਆਰ ਕਰ ਛੱਡਿਆ ਹੇ।