وَلِلَّهِ مَا فِى ٱلسَّمَٰوَٰتِ وَمَا فِى ٱلْأَرْضِ وَلَقَدْ وَصَّيْنَا ٱلَّذِينَ أُوتُوا۟ ٱلْكِتَٰبَ مِن قَبْلِكُمْ وَإِيَّاكُمْ أَنِ ٱتَّقُوا۟ ٱللَّهَ وَإِن تَكْفُرُوا۟ فَإِنَّ لِلَّهِ مَا فِى ٱلسَّمَٰوَٰتِ وَمَا فِى ٱلْأَرْضِ وَكَانَ ٱللَّهُ غَنِيًّا حَمِيدًا
Punjabi Translation - Arif Haleemਅਕਾਸ਼ਾਂ ਤੇ ਧਰਤੀ ਵਿਚ ਜੋ ਕੁੱਝ ਹੇ ਹਰ ਚੀਜ਼ ਦਾ ਮਾਲਿਕ ਅੱਲਾਹ ਹੀ ਹੇ। ਅਸੀਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਤੁਹਾਥੋਂ ਪਹਿਲਾਂ ਕਿਤਾਬਾਂ ਦਿੱਤੀਆਂ ਸਨ, ਅਤੇ (ਹੇ ਮੁਸਲਮਾਨੋ!) ਤੁਹਾ` ਵੀ ਇਹੋ ਹੁਕਮ ਦਿੱਤਾ ਹੇ ਕਿ ਅੱਲਾਹ ਤੋਂ ਡਰਦੇ ਰਹੋ, ਜੇ ਤੁਸੀਂ ਹੁਕਮ ਨਹੀਂ ਮੰਨੋਗੇ ਤਾਂ ਤੁਸੀਂ ਇਹ ਗੱਲ ਯਾਦ ਰੱਖੋ ਕਿ ਜੋ ਵੀ ਅਕਾਸ਼ ਵਿਚ ਹੇ ਅਤੇ ਜੋ ਵੀ ਧਰਤੀ ਵਿਚ ਹੇ ਉਹ ਸਭ ਅੱਲਾਹ ਦਾ ਹੀ ਹੇ। ਅੱਲਾਹ (ਤੁਹਾਡੇ ਹੁਕਮ ਮੰਣਨ ਜਾਂ ਨਾ ਮੰਣਨ ਤੋਂ) ਬੇਪਰਵਾਹ ਹੇ ਅਤੇ ਹਰ ਪ੍ਰਕਾਰ ਦੀ ਪ੍ਰਸ਼ੰਸਾ ਉਸੇ ਲਈ ਹੇ।