يُوصِيكُمُ ٱللَّهُ فِىٓ أَوْلَٰدِكُمْ لِلذَّكَرِ مِثْلُ حَظِّ ٱلْأُنثَيَيْنِ فَإِن كُنَّ نِسَآءً فَوْقَ ٱثْنَتَيْنِ فَلَهُنَّ ثُلُثَا مَا تَرَكَ وَإِن كَانَتْ وَٰحِدَةً فَلَهَا ٱلنِّصْفُ وَلِأَبَوَيْهِ لِكُلِّ وَٰحِدٍ مِّنْهُمَا ٱلسُّدُسُ مِمَّا تَرَكَ إِن كَانَ لَهُۥ وَلَدٌ فَإِن لَّمْ يَكُن لَّهُۥ وَلَدٌ وَوَرِثَهُۥٓ أَبَوَاهُ فَلِأُمِّهِ ٱلثُّلُثُ فَإِن كَانَ لَهُۥٓ إِخْوَةٌ فَلِأُمِّهِ ٱلسُّدُسُ مِنۢ بَعْدِ وَصِيَّةٍ يُوصِى بِهَآ أَوْ دَيْنٍ ءَابَآؤُكُمْ وَأَبْنَآؤُكُمْ لَا تَدْرُونَ أَيُّهُمْ أَقْرَبُ لَكُمْ نَفْعًا فَرِيضَةً مِّنَ ٱللَّهِ إِنَّ ٱللَّهَ كَانَ عَلِيمًا حَكِيمًا
Punjabi Translation - Arif Haleemਅੱਲਾਹ ਤੁਹਾਨੂੰ ਤੁਹਾਡੀ ਸੰਤਾਨ ਬਾਰੇ ਹੁਕਮ ਦਿੰਦਾ ਹੇ ਕਿ ਪੁੱਤਰ ਦਾ ਹਿੱਸਾ ਦੋ ਧੀਆਂ ਦੇ ਬਰਾਬਰ ਹੇ। ਜੇਕਰ ਕੇਵਲ ਧੀਆਂ ਦੋ ਜਾਂ ਦੋ ਤੋਂ ਵੱਧ ਹੋਣ ਤਾਂ ਉਹਨਾਂ ਨੂੰ ਵਿਰਸੇ ਦਾ ਦੋ ਤਿਹਾਈ ਹਿੱਸਾ ਮਿਲੇਗਾ ਅਤੇ ਜੇ ਇਕ ਹੀ (ਧੀ) ਹੋਵੇ ਤਾਂ ਉਸ ਲਈ ਅੱਧਾ ਵਿਰਸਾ ਹੇ। ਜੇ ਮ੍ਰਿਤਕ ਦੇ ਸੰਤਾਨ ਹੇ ਤਾਂ ਉਸ ਦੇ ਮਾਤਾ ਪਿਤਾ ਵਿੱਚੋਂ ਹਰ ਇਕ ਨੂੰ ਵਿਰਸੇ ਦਾ ਛੇਵਾਂ ਹਿੱਸਾ ਮਿਲੇਗਾ ਅਤੇ ਜੇ ਸੰਤਾਨ ਨਾ ਹੋਵੇ ਅਤੇ ਮਾ ਬਾਪ ਹੀ ਵਾਰਿਸ ਹੋਣ ਤਾਂ ਉਸ ਦੀ ਮਾਂ ਦਾ ਤੀਜਾ ਹਿੱਸਾ ਹੇ। ਜੇ ਮ੍ਰਿਤਕ ਦੇ ਕਈ ਭਰਾ ਹੋਣ ਤਾਂ ਫੇਰ ਉਸ ਦੀ ਮਾਂ ਦਾ ਛੇਵਾਂ ਹਿੱਸਾ ਵਰਾਸਤ ਵਿਚ ਹੋਵੇਗਾ। ਇਹ ਸਾਰੇ ਹਿੱਸਿਆਂ ਦੀ ਵੰਡ ਮ੍ਰਿਤਕ ਦੀ ਵਸੀਅਤ ਪੂਰੀ ਕਰਨ ਅਤੇ ਉਸ ਦੇ ਸਿਰ ਜਿਹੜਾ ਕਰਜ਼ਾ ਹੋਵੇ ਉਸ ਨੂੰ ਉਤਾਰਨ ਮਗਰੋਂ ਹੋਵੇਗੀ। ਤੁਹਾਡੇ ਮਾਂ ਬਾਪ ਹੋਣ ਜਾਂ ਤੁਹਾਡੀ ਸੰਤਾਨ ਹੋਵੇ ਤੁਹਾਨੂੰ ਨਹੀਂ ਪਤਾ ਕਿ ਇਹਨਾਂ ਵਿੱਚੋਂ ਕੋਣ ਤੁਹਾਨੂੰ ਲਾਭ ਪਹੁੰਚਾ ਸਕਦਾ ਹੇ। ਇਹ ਸਾਰੇ ਹਿੱਸੇ ਅੱਲਾਹ ਵੱਲੋਂ ਨਿਯਤ ਕੀਤੇ ਹੋਏ ਹਨ। ਬੇਸ਼ੱਕ ਅੱਲਾਹ ਸਾਰੀਆਂ ਹਕੀਕਤਾਂ ਅਤੇ ਸਾਰੀਆਂ ਹਿਕਮਤਾਂ ਦਾ ਜਾਣਨ ਵਾਲਾ ਹੇ।