فَوَيْلٌ لِّلَّذِينَ يَكْتُبُونَ ٱلْكِتَٰبَ بِأَيْدِيهِمْ ثُمَّ يَقُولُونَ هَٰذَا مِنْ عِندِ ٱللَّهِ لِيَشْتَرُوا۟ بِهِۦ ثَمَنًا قَلِيلًا فَوَيْلٌ لَّهُم مِّمَّا كَتَبَتْ أَيْدِيهِمْ وَوَيْلٌ لَّهُم مِّمَّا يَكْسِبُونَ
Punjabi Translation - Arif Haleemਸੋ ਉਹਨਾਂ ਲੋਕਾਂ ਲਈ ਬਰਬਾਦੀ ਹੈ ਜਿਹੜੇ ਆਪਣੀ ਹੱਥੀਂ ਕਿਤਾਬ ਲਿਖਦੇ ਹਨ ਫਿਰ ਕਹਿੰਦੇ ਹਨ ਕਿ ਇਹ ਅੱਲਾਹ ਵੱਲੋਂ ਹੈ ਤਾਂ ਜੋ ਇਸ ਦੇ ਬਦਲੇ ਵਿਚ ਥੋੜ੍ਹੀ ਕੀਮਤ (ਸੰਸਾਰਿਕ ਲਾਭ) ਲੈ ਸਕਣ। ਇਸੇ ਲਈ ਜੋ ਵੀ ਉਹਨਾਂ ਦੇ ਹੱਥਾਂ ਨੇ ਲਿਖਿਆ ਉਸੇ ਕਾਰਨ ਉਹਨਾਂ ਦੀ ਬਰਬਾਦੀ ਹੈ ਅਤੇ ਉਹ ਜਿਹੜੀ ਵੀ ਕਮਾਈ ਕਰਦੇ ਹਨ ਉਸ ਕਾਰਨ ਵੀ ਉਹਨਾਂ ਦੀ ਬਰਬਾਦੀ ਹੈ।