قَالَ يَٰٓـَٔادَمُ أَنۢبِئْهُم بِأَسْمَآئِهِمْ فَلَمَّآ أَنۢبَأَهُم بِأَسْمَآئِهِمْ قَالَ أَلَمْ أَقُل لَّكُمْ إِنِّىٓ أَعْلَمُ غَيْبَ ٱلسَّمَٰوَٰتِ وَٱلْأَرْضِ وَأَعْلَمُ مَا تُبْدُونَ وَمَا كُنتُمْ تَكْتُمُونَ
Punjabi Translation - Arif Haleemਅੱਲਾਹ ਨੇ ਆਖਿਆ ਕਿ ਹੇ ਆਦਮ! ਤੂੰ ਰਤਾ ਇਹਨਾਂ (ਫ਼ਰਿਸ਼ਤਿਆਂ) ਨੂੰ ਉਹਨਾਂ ਸਾਰੀਆਂ ਚੀਜ਼ਾਂ ਦੇ ਨਾਂ ਦੱਸ। ਜਦੋਂ ਉਸ (ਆਦਮ) ਨੇ ਉਹਨਾਂ ਨੂੰ ਉਹਨਾਂ ਚੀਜ਼ਾਂ ਦੇ ਨਾਂ ਦੱਸੇ ਤਾਂ ਅੱਲਾਹ ਨੇ ਆਖਿਆ, ਕੀ ਮੈਂ ਤੁਹਾਨੂੰ ਆਖਿਆ ਨਹੀਂ ਸੀ ਕਿ ਮੈਂ ਹੀ ਅਕਾਸ਼ ਤੇ ਧਰਤੀ ਦੀਆਂ ਗੁਪਤ ਗੱਲਾਂ ਨੂੰ ਜਾਣਦਾ ਹਾਂ ਅਤੇ ਉਹ ਸਭ ਜਾਣਦਾ ਹਾਂ ਜੋ ਤੁਸੀਂ ਪ੍ਰਗਟ ਕਰਦੇ ਹੋ ਅਤੇ ਜੋ ਲੁਕਾਉਂਦੇ ਹੋ।