caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Al-Baqara, ਆਇਤ 189

ਮਦੀਨਾ · ਉਤਰਨ ਦਾ ਕ੍ਰਮ 87 · 2:189

يَسْـَٔلُونَكَ عَنِ ٱلْأَهِلَّةِ قُلْ هِىَ مَوَٰقِيتُ لِلنَّاسِ وَٱلْحَجِّ وَلَيْسَ ٱلْبِرُّ بِأَن تَأْتُوا۟ ٱلْبُيُوتَ مِن ظُهُورِهَا وَلَٰكِنَّ ٱلْبِرَّ مَنِ ٱتَّقَىٰ وَأْتُوا۟ ٱلْبُيُوتَ مِنْ أَبْوَٰبِهَا وَٱتَّقُوا۟ ٱللَّهَ لَعَلَّكُمْ تُفْلِحُونَ

Punjabi Translation - Arif Haleemਹੇ ਨਬੀ (ਸ:)! ਤੁਹਾਥੋਂ (ਲੋਕੀ) ਚੰਨ ਦੇ (ਘਟਣ ਵਧਣ) ਬਾਰੇ ਪੁੱਛਦੇ ਹਨ। ਤੁਸੀਂ ਕਹਿ ਦਿਓ ਕਿ ਇਹ ਲੋਕਾਂ ਲਈ (ਮਿਤੀਆਂ ਨਿਰਧਾਰਤ ਕਰਨ) ਅਤੇ ਹੱਜ ਲਈ ਨਿਯਤ ਸਮਾਂ ਦੱਸਣ ਲਈ ਹੇ। ਨੇਕੀ ਇਹ ਨਹੀਂ ਕਿ ਤੁਸੀਂ (ਹੱਜ ਦੇ ਦਿਨਾਂ ਵਿਚ) ਆਪਣੇ ਘਰ ਦੇ ਪਿੱਛਿਓ ਆਓ ਸਗੋਂ ਨੇਕੀ ਤਾਂ ਇਹ ਹੇ ਕਿ ਆਦਮੀ ਬੁਰਾਈ ਤੋਂ ਬਚਿਆ ਰਹੇ। ਤੁਸੀਂ ਆਪਣੇ ਘਰਾਂ ਵਿਚ ਉਹਨਾਂ ਦੇ ਬੂਹਿਆਂ ਰਾਹੀਂ ਹੀ ਆਓ ਅਤੇ ਅੱਲਾਹ ਤੋਂ ਡਰਦੇ ਰਹੋ ਤਾਂ ਜੋ ਤੁਸੀਂ ਸਫ਼ਲਤਾ ਪ੍ਰਾਪਤ ਕਰੋ।
Looking for a topic? Try the meaning search — your question is scanned across all 6,236 verses.
ਭਾਸ਼ਾ — 70