caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Al-Baqara, ਆਇਤ 185

ਮਦੀਨਾ · ਉਤਰਨ ਦਾ ਕ੍ਰਮ 87 · 2:185

شَهْرُ رَمَضَانَ ٱلَّذِىٓ أُنزِلَ فِيهِ ٱلْقُرْءَانُ هُدًى لِّلنَّاسِ وَبَيِّنَٰتٍ مِّنَ ٱلْهُدَىٰ وَٱلْفُرْقَانِ فَمَن شَهِدَ مِنكُمُ ٱلشَّهْرَ فَلْيَصُمْهُ وَمَن كَانَ مَرِيضًا أَوْ عَلَىٰ سَفَرٍ فَعِدَّةٌ مِّنْ أَيَّامٍ أُخَرَ يُرِيدُ ٱللَّهُ بِكُمُ ٱلْيُسْرَ وَلَا يُرِيدُ بِكُمُ ٱلْعُسْرَ وَلِتُكْمِلُوا۟ ٱلْعِدَّةَ وَلِتُكَبِّرُوا۟ ٱللَّهَ عَلَىٰ مَا هَدَىٰكُمْ وَلَعَلَّكُمْ تَشْكُرُونَ

Punjabi Translation - Arif Haleemਰਮਜ਼ਾਨ ਉਹ ਮਹੀਨਾਂ ਹੇ ਜਿਸ ਵਿਚ .ਕੁਰਆਨ ਨਾਜ਼ਿਲ ਕੀਤਾ ਗਿਆ ਜਿਹੜਾ ਲੋਕਾਂ ਲਈ ਹਿਦਾਇਤ ਹੇ ਅਤੇ ਇਸ ਵਿਚ ਸਪਸ਼ਟ ਅਤੇ ਸੱਚ ਨੂੰ ਝੂਠ ਤੋਂ ਵੱਖ ਵੱਖ ਕਰਨ ਵਾਲੀਆਂ ਦਲੀਲਾਂ ਹਨ। ਜਿਹੜਾ ਵੀ ਤੁਹਾਡੇ ਵਿੱਚੋਂ ਇਸ ਮਹੀਨੇ ਨੂੰ ਪਾਵੇ ਤਾਂ ਉਸ ਨੂੰ ਇਸ ਮਹੀਨੇ ਦੇ ਰੋਜ਼ੇ ਰੱਖਣੇ ਚਾਹੀਦੇ ਹਨ।[28] ਜੇ ਕੋਈ ਬਿਮਾਰ ਹੋਵੇ ਜਾਂ ਸਫ਼ਰ ’ਤੇ ਹੋਵੇ ਤਾਂ ਉਹ (ਛੱਡੇ ਹੋਏ ਰੋਜ਼ਿਆਂ ਦੀ) ਗਿਣਤੀ ਦੂਜੇ ਦਿਨਾਂ ਵਿਚ ਪੂਰੀ ਕਰ ਲਵੇ। ਅੱਲਾਹ ਤੁਹਾਡੇ ਲਈ ਆਸਾਨੀ ਚਾਹੁੰਦਾ ਹੇ, ਉਹ ਤੁਹਾਡੇ ਲਈ ਤੰਗੀ ਨਹੀਂ ਚਾਹੁੰਦਾ। ਜਦੋਂ ਤੁਸੀਂ ਰੋਜ਼ਿਆਂ ਦੀ ਗਿਣਤੀ ਪੂਰੀ ਕਰ ਲਵੋ ਤਾਂ ਇਸ ਲਈ ਰੱਬ ਦੀ ਵਡਿਆਈ ਬਿਆਨ ਕਰੋ ਕਿ ਉਸ ਨੇ ਤੁਹਾ` ਹਿਦਾਇਤ ਦਿੱਤੀ ਤਾਂ ਜੋ ਤੁਸੀਂ ਉਸ ਦਾ ਧੰਨਵਾਦ ਕਰੋ।
Looking for a topic? Try the meaning search — your question is scanned across all 6,236 verses.
ਭਾਸ਼ਾ — 70