وَقَضَىٰ رَبُّكَ أَلَّا تَعْبُدُوٓا۟ إِلَّآ إِيَّاهُ وَبِٱلْوَٰلِدَيْنِ إِحْسَٰنًا إِمَّا يَبْلُغَنَّ عِندَكَ ٱلْكِبَرَ أَحَدُهُمَآ أَوْ كِلَاهُمَا فَلَا تَقُل لَّهُمَآ أُفٍّ وَلَا تَنْهَرْهُمَا وَقُل لَّهُمَا قَوْلًا كَرِيمًا
Punjabi Translation - Arif Haleemਤੁਹਾਡਾ ਰੱਬ ਹੁਕਮ ਦੇ ਚੁਕਿਆ ਹੈ ਕਿ ਤੁਸੀਂ ਉਸ (ਅੱਲਾਹ) ਤੋਂ ਛੁੱਟ ਕਿਸੇ ਹੋਰ ਦੀ ਬੰਦਗੀ ਨਾ ਕਰੋ ਅਤੇ ਮਾਪਿਆਂ ਨਾਲ ਸੋਹਣਾ ਵਿਹਾਰ ਕਰੋ। ਜੇ ਤੁਹਾਡੇ ਸਾਹਮਣੇ ਇਹਨਾਂ ਦੋਵਾਂ (ਮਾਂ-ਪਿਓ) ਵਿੱਚੋਂ ਇਕ ਜਾਂ ਦੋਵੇਂ ਬਿਰਧ-ਅਵਸਥਾ ਵਿਚ ਪਹੁੰਚ ਜਾਣ ਤਾਂ ਉਹਨਾਂ ਦੇ ਅੱਗੇ ਉਫ਼ ਤਕ ਨਾ ਕਰੋ (ਭਾਵ ਸੀ ਤਕ ਨਾ ਵੱਟੋ) ਅਤੇ ਨਾ ਹੀ ਉਹਨਾਂ ਨੂੰ (ਉੱਤਰ ਵਿਚ) ਝਿੜਕੀਆਂ ਦਿਓ ਸਗੋਂ ਉਹਨਾਂ ਨਾਲ ਨਰਮਾਈ (ਭਾਵ ਸਤਿਕਾਰ) ਨਾਲ ਹੀ ਗੱਲ ਬਾਤ ਕਰੋ।