وَجَعَلْنَا ٱلَّيْلَ وَٱلنَّهَارَ ءَايَتَيْنِ فَمَحَوْنَآ ءَايَةَ ٱلَّيْلِ وَجَعَلْنَآ ءَايَةَ ٱلنَّهَارِ مُبْصِرَةً لِّتَبْتَغُوا۟ فَضْلًا مِّن رَّبِّكُمْ وَلِتَعْلَمُوا۟ عَدَدَ ٱلسِّنِينَ وَٱلْحِسَابَ وَكُلَّ شَىْءٍ فَصَّلْنَٰهُ تَفْصِيلًا
Punjabi Translation - Arif Haleemਅਸੀਂ ਰਾਤ ਤੇ ਦਿਨ ਨੂੰ (ਕੁਦਰਤ ਦੀਆਂ) ਦੋ ਨਿਸ਼ਾਨੀਆਂ ਵਜੋਂ ਬਣਾਇਆ ਹੈ, ਰਾਤ ਦੀ ਨਿਸ਼ਾਨੀ (ਚੰਨ) ਨੂੰ ਤਾਂ ਅਸੀਂ ਬੇ-ਨੂਰ ਕਰ ਦਿੱਤਾ ਤੇ ਦਿਨ ਦੀ ਨਿਸ਼ਾਨੀ (ਸੂਰਜ) ਨੂੰ ਰੁਸ਼ਨਾ ਦਿਤਾ ਤਾਂ ਜੋ ਤੁਸੀਂ ਆਪਣੇ ਰੱਬ ਦਾ ਫ਼ਜ਼ਲ (ਰੋਟੀ ਰੋਜ਼ੀ) ਦੀ ਭਾਲ ਕਰ ਸਕੋ ਅਤੇ ਇਸ ਲਈ ਵੀ ਕਿ ਵਰ੍ਹਿਆਂ (’ਤੇ ਮਹੀਨਿਆਂ) ਦਾ ਹਿਸਾਬ ਜਾਣ ਸਕੋ। ਅਸੀਂ ਹਰੇਕ ਚੀਜ਼ ਦੀ ਚੰਗੀ ਤਰ੍ਹਾਂ ਵਿਆਖਿਆ ਕੀਤੀ ਹੈ।