وَلَقَدْ بَوَّأْنَا بَنِىٓ إِسْرَٰٓءِيلَ مُبَوَّأَ صِدْقٍ وَرَزَقْنَٰهُم مِّنَ ٱلطَّيِّبَٰتِ فَمَا ٱخْتَلَفُوا۟ حَتَّىٰ جَآءَهُمُ ٱلْعِلْمُ إِنَّ رَبَّكَ يَقْضِى بَيْنَهُمْ يَوْمَ ٱلْقِيَٰمَةِ فِيمَا كَانُوا۟ فِيهِ يَخْتَلِفُونَ
Punjabi Translation - Arif Haleemਅਸੀਂ ਬਨੀ-ਇਸਰਾਈਲ ਨੂੰ ਰਹਿਣ ਲਈ ਬਹੁਤ ਹੀ ਵਧੀਆ ਟਿਕਾਣਾ ਦਿੱਤਾ ਅਤੇ ਖਾਣ ਲਈ ਪਵਿੱਤਰ ਚੀਜ਼ਾਂ ਦਿੱਤੀਆਂ ਉਹਨਾਂ ਵਿਚ ਕੋਈ ਮਤਭੇਦ ਵੀ ਨਹੀਂ ਸੀ, ਇੱਥੋਂ ਤਕ ਕਿ ਉਹਨਾਂ ਕੋਲ (ਰੱਬੀ) ਗਿਆਨ ਆ ਗਿਆ। (ਹੇ ਨਬੀ!) ਬੇਸ਼ੱਕ ਤੇਰਾ ਰੱਬ ਉਹਨਾਂ ਵਿਚਕਾਰ ਕਿਆਮਤ ਵਾਲੇ ਦਿਨ ਉਹਨਾਂ ਸਾਰੀਆਂ ਗੱਲਾਂ ਦਾ ਫ਼ੈਸਲਾ ਕਰ ਦੇਵੇਗਾ ਜਿਸ ਵਿਚ ਉਹ ਮਤਭੇਦ ਕਰਦੇ ਸਨ।