قُلْ يَٰٓأَيُّهَا ٱلنَّاسُ إِن كُنتُمْ فِى شَكٍّ مِّن دِينِى فَلَآ أَعْبُدُ ٱلَّذِينَ تَعْبُدُونَ مِن دُونِ ٱللَّهِ وَلَٰكِنْ أَعْبُدُ ٱللَّهَ ٱلَّذِى يَتَوَفَّىٰكُمْ وَأُمِرْتُ أَنْ أَكُونَ مِنَ ٱلْمُؤْمِنِينَ
Punjabi Translation - Arif Haleem(ਹੇ ਨਬੀ ਸ:!) ਤੁਸੀਂ ਆਖ ਦਿਓ ਕਿ ਹੇ ਲੋਕੋ! ਜੇਕਰ ਤੁਸੀਂ ਮੇਰੇ ਧਰਮ ਸੰਬੰਧੀ ਕਿਸੇ ਸ਼ੱਕ ਵਿੱਚ ਹੋ ਤਾਂ ਸੁਣੋ ਕਿ ਮੈਂ ਉਹਨਾਂ ਇਸ਼ਟਾਂ ਦੀ ਪੂਜਾ ਨਹੀਂ ਕਰਦਾ ਜਿਨ੍ਹਾਂ ਦੀ ਪੂਜਾ ਤੁਸੀਂ ਅੱਲਾਹ ਨੂੰ ਛੱਡ ਕੇ ਕਰਦੇ ਹੋ, ਹਾਂ! ਮੈਂ ਤਾਂ ਉਸ ਅੱਲਾਹ ਦੀ ਇਬਾਦਤ ਕਰਦਾ ਹਾਂ ਜਿਹੜਾ ਤੁਹਾਡੇ ਪ੍ਰਾਣ ਕਢਦਾ ਹੈ ਅਤੇ ਮੈਨੂੰ ਇਹ ਹੁਕਮ ਹੋਇਆ ਹੈ ਕਿ ਮੈਂ ਈਮਾਨ ਲਿਆਉਣ ਵਾਲਿਆਂ ਨਾਲ ਰਲ ਜਾਵਾਂ।