قَدْ كَانَتْ لَكُمْ أُسْوَةٌ حَسَنَةٌ فِىٓ إِبْرَٰهِيمَ وَٱلَّذِينَ مَعَهُۥٓ إِذْ قَالُوا۟ لِقَوْمِهِمْ إِنَّا بُرَءَٰٓؤُا۟ مِنكُمْ وَمِمَّا تَعْبُدُونَ مِن دُونِ ٱللَّهِ كَفَرْنَا بِكُمْ وَبَدَا بَيْنَنَا وَبَيْنَكُمُ ٱلْعَدَٰوَةُ وَٱلْبَغْضَآءُ أَبَدًا حَتَّىٰ تُؤْمِنُوا۟ بِٱللَّهِ وَحْدَهُۥٓ إِلَّا قَوْلَ إِبْرَٰهِيمَ لِأَبِيهِ لَأَسْتَغْفِرَنَّ لَكَ وَمَآ أَمْلِكُ لَكَ مِنَ ٱللَّهِ مِن شَىْءٍ رَّبَّنَا عَلَيْكَ تَوَكَّلْنَا وَإِلَيْكَ أَنَبْنَا وَإِلَيْكَ ٱلْمَصِيرُ
Punjabi Translation - Arif Haleemਤੁਹਾਡੇ ਲਈ, ਇਬਰਾਹੀਮ ਤੇ ਉਸ ਦੇ ਸਾਥੀ, ਇਕ ਸੋਹਣਾ ਆਦਰਸ਼ ਹਨ। ਜਦੋਂ ਉਹਨਾਂ ਨੇ ਆਪਣੀ ਕੌਮ ਨੂੰ ਆਖਿਆ ਸੀ ਕਿ ਅਸੀਂ ਤੁਹਾਥੋਂ ਤੇ ਤੁਹਾਡੇ ਉਹਨਾਂ ਇਸ਼ਟਾਂ ਤੋਂ ਜਿਨ੍ਹਾਂ ਨੂੰ ਤੁਸੀਂ ਅੱਲਾਹ ਨੂੰ ਛੱਡ ਕੇ ਪੂਜਾ ਕਰਦੇ ਹੋ ਉੱਕਾ ਹੀ ਅਬਾਜ਼ਾਰ ਹਾਂ। ਅਸੀਂ ਤੁਹਾਡਾ ਇਨਕਾਰ ਕਰਦੇ ਹਾਂ। ਸਾਡੇ ਤੇ ਤੁਹਾਡੇ ਵਿਚਾਲੇ ਸਦਾ ਲਈ ਵੈਰ-ਵਿਰੋਧ ਤੇ ਈਰਖਾ ਸਪਸ਼ਟ ਹੋ ਚੁੱਕੀ ਹੈ ਜਦੋਂ ਤਕ ਕਿ ਤੁਸੀਂ ਇੱਕੋ ਇਕ ਅੱਲਾਹ ਉੱਤੇ ਈਮਾਨ ਨਹੀਂ ਲਿਆਉਂਦੇ। ਇਬਰਾਹੀਮ ਦਾ ਆਪਣੇ ਪਿਓ ਨੂੰ ਇਹ ਕਹਿਣਾ (ਆਦਰਸ਼ ਨਹੀਂ) ਕਿ ਮੈਂ ਤੁਹਾਡੇ ਲਈ ਆਪਣੇ ਰੱਬ ਤੋਂ ਖਿਮਾ ਦੀ ਅਰਦਾਸ ਕਰਾਂਗਾ ਪਰ ਮੈਂ ਤੁਹਾਡੇ ਲਈ (ਅੱਲਾਹ ਵੱਲੋਂ) ਕੋਈ ਅਧਿਕਾਰ ਨਹੀਂ ਰੱਖਦਾ (ਕਿ ਮੇਰੀ ਅਰਦਾਸ ਮੰਨੀ ਹੀ ਜਾਵੇ)। (ਇਬਰਾਹੀਮ ਨੇ ਬੇਨਤੀ ਕੀਤੀ ਕਿ) ਹੇ ਸਾਡੇ ਪਾਲਣਹਾਰ! ਅਸੀਂ ਤੇਰੇ ਉੱਤੇ ਹੀ ਭਰੋਸਾ ਕਰਦੇ ਹਾਂ ਅਤੇ ਤੇਰੇ ਵੱਲ ਹੀ ਭਓ ਆਏ ਹਾਂ ਅਤੇ ਤੇਰੇ ਵੱਲ ਹੀ ਅਸੀਂ ਪਰਤਣਾ ਹੈ।