وَقَالَ ٱلَّذِينَ كَفَرُوا۟ لَا تَأْتِينَا ٱلسَّاعَةُ قُلْ بَلَىٰ وَرَبِّى لَتَأْتِيَنَّكُمْ عَٰلِمِ ٱلْغَيْبِ لَا يَعْزُبُ عَنْهُ مِثْقَالُ ذَرَّةٍ فِى ٱلسَّمَٰوَٰتِ وَلَا فِى ٱلْأَرْضِ وَلَآ أَصْغَرُ مِن ذَٰلِكَ وَلَآ أَكْبَرُ إِلَّا فِى كِتَٰبٍ مُّبِينٍ
Punjabi Translation - Arif Haleemਕਾਫ਼ਿਰ ਕਹਿੰਦੇ ਹਨ ਕਿ ਸਾਡੇ ’ਤੇ ਕਿਆਮਤ ਨਹੀਂ ਆਵੇਗੀ। (ਹੇ ਨਬੀ!) ਤੁਸੀਂ ਆਖ ਦਿਓ ਕਿ ਮੈਨੂੰ ਗ਼ੈਬ (ਪਰੋਖ) ਦੇ ਜਾਣਨਹਾਰ ਮੇਰੇ ਰੱਬ ਦੀ ਸੁੰਹ! ਉਹ (ਕਿਆਮਤ) ਤੁਹਾਡੇ ’ਤੇ ਜ਼ਰੂਰ ਹੀ ਆ ਕੇ ਰਹੇਗੀ। ਅਕਾਸ਼ਾਂ ਤੇ ਧਰਤੀ ਵਿਚ ਰਤਾ ਬਰਾਬਰ ਵੀ ਕੋਈ ਚੀਜ਼ ਉਸ ਤੋਂ ਲੁਕੀ ਹੋਈ ਨਹੀਂ ਰਹਿ ਸਕਦੀ। ਨਾ ਕਿਣਕੇ ਤੋਂ ਵੱਡੀ ਤੇ ਨਾ ਉਸ ਤੋਂ ਨਿੱਕੀ, ਕੋਈ ਚੀਜ਼ ਅਜਿਹੀ ਨਹੀਂ ਜਿਹੜੀ ਖੁੱਲ੍ਹੀ ਕਿਤਾਬ (ਲੌਹੇ-ਮਹਫ਼ੂਜ਼) ਵਿਚ ਦਰਜ ਨਾ ਹੋਵੇ।