تِلْكَ مِنْ أَنۢبَآءِ ٱلْغَيْبِ نُوحِيهَآ إِلَيْكَ مَا كُنتَ تَعْلَمُهَآ أَنتَ وَلَا قَوْمُكَ مِن قَبْلِ هَٰذَا فَٱصْبِرْ إِنَّ ٱلْعَٰقِبَةَ لِلْمُتَّقِينَ
Punjabi Translation - Arif Haleem(ਹੇ ਨਬੀ!) ਇਹ ਸਾਰੀਆਂ ਗ਼ੈਬ (ਪਰੋਖ) ਦੀਆਂ ਖ਼ਬਰਾਂ ਹਨ ਜਿਹੜੀਆਂ ਅਸੀਂ ਤੁਹਾਡੇ ਵੱਲ ਵਹੀ ਕਰਦੇ ਹਾਂ। ਇਹਨਾਂ ਖ਼ਬਰਾਂ ਨੂੰ ਇਸ ਤੋਂ ਪਹਿਲਾਂ ਨਾ ਹੀ ਤੁਸੀਂ ਜਾਣਦੇ ਸੀ ਅਤੇ ਨਾ ਹੀ ਤੁਹਾਡੀ ਕੌਮ (ਮੱਕੇ ਵਾਲੇ) ਜਾਣਦੇ ਸੀ। ਸੋ ਤੁਸੀਂ (ਇਹਨਾਂ ਦੇ ਇਨਕਾਰ ਕਰਨ ’ਤੇ) ਧੀਰਜ ਤੋਂ ਕੰਮ ਲਵੋ। ਅੰਤ ਭਲਾ ਉਹਨਾਂ ਲੋਕਾਂ ਦਾ ਹੀ ਹੈ ਜਿਹੜੇ ਪਰਹੇਜ਼ਗਾਰ ਹਨ।[5]