وَأَنِ ٱسْتَغْفِرُوا۟ رَبَّكُمْ ثُمَّ تُوبُوٓا۟ إِلَيْهِ يُمَتِّعْكُم مَّتَٰعًا حَسَنًا إِلَىٰٓ أَجَلٍ مُّسَمًّى وَيُؤْتِ كُلَّ ذِى فَضْلٍ فَضْلَهُۥ وَإِن تَوَلَّوْا۟ فَإِنِّىٓ أَخَافُ عَلَيْكُمْ عَذَابَ يَوْمٍ كَبِيرٍ
Punjabi Translation - Arif Haleemਅਤੇ ਇਹ ਵੀ ਦੱਸਾਂ ਕਿ ਤੁਸੀਂ ਆਪਣੇ ਗੁਨਾਹਾਂ ਦੀ ਬਖ਼ਸ਼ਿਸ਼ ਲਈ ਆਪਣੇ ਰੱਬ ਤੋਂ ਅਰਦਾਸ ਕਰੋ। ਫੇਰ ਉਸੇ ਵੱਲ ਪਰਤ ਆਓ, ਉਹ (ਅੱਲਾਹ) ਤੁਹਾਨੂੰ ਇਕ ਨਿਸ਼ਚਿਤ ਸਮੇਂ ਲਈ ਜੀਵਨ ਸਮੱਗਰੀ ਦੇਵੇਗਾ ਅਤੇ ਹਰ ਵੱਧ (ਨੇਕ) ਅਮਲ ਕਰਨ ਵਾਲੇ ਨੂੰ ਵਧੇਰੇ ਬਦਲਾ ਦੇਵੇਗਾ ਜੇ ਤੁਸੀਂ ਇਸ (ਰੱਬ) ਤੋਂ ਮੂੰਹ ਮੋੜਦੇ ਰਹੇ ਤਾਂ ਮੈਂ ਤੁਹਾਡੇ ਬਾਰੇ ਇਕ ਵੱਡੇ ਦਿਨ (ਕਿਆਮਤ) ਦੇ ਅਜ਼ਾਬ ਤੋਂ ਡਰਦਾ ਹਾਂ।