فَقَالَ ٱلْمَلَأُ ٱلَّذِينَ كَفَرُوا۟ مِن قَوْمِهِۦ مَا نَرَىٰكَ إِلَّا بَشَرًا مِّثْلَنَا وَمَا نَرَىٰكَ ٱتَّبَعَكَ إِلَّا ٱلَّذِينَ هُمْ أَرَاذِلُنَا بَادِىَ ٱلرَّأْىِ وَمَا نَرَىٰ لَكُمْ عَلَيْنَا مِن فَضْلٍۭ بَلْ نَظُنُّكُمْ كَٰذِبِينَ
Punjabi Translation - Arif Haleemਉਸ (ਨੂਹ) ਦੀ ਕੌਮ ਦੇ ਵਡੇਰਿਆਂ ਨੇ ਕਿਹਾ ਕਿ ਅਸੀਂ ਤਾਂ ਤੈਨੂੰ ਆਪਣੇ ਵਾਂਗ ਹੀ ਇਕ ਮਨੁੱਖ ਵੇਖਦੇ ਹਾਂ ਅਤੇ ਇਹ ਵੀ ਵੇਖਦੇ ਹਾਂ ਕਿ ਕੇਵਲ ਉਹਨਾਂ ਲੋਕਾਂ ਨੇ ਹੀ ਬਿਨਾਂ ਸੋਚੇ ਸਮਝੇ ਤੇਰੀ ਪੈਰਵੀ ਕੀਤੀ ਹੈ ਜਿਹੜੇ ਸਾਡੀ ਕੌਮ ਦੇ ਨੀਚ, ਦਲਿਤ ਤੇ ਭੈੜੀ ਸੋਚ ਵਾਲੇ ਲੋਕ ਹਨ, ਅਸੀਂ ਇਹ ਵੀ ਵੇਖ ਰਹੇ ਹਾਂ ਕਿ ਤੁਹਾਨੂੰ ਸਾਡੇ ’ਤੇ ਕਿਸੇ ਤਰ੍ਹਾਂ ਦੀ ਕੋਈ ਵਡਿਆਈ ਵੀ ਨਹੀਂ, ਅਸੀਂ ਤਾਂ ਤੁਹਾਨੂੰ ਝੂਠਾ ਸਮਝਦੇ ਹਾਂ।