وَعَدَكُمُ ٱللَّهُ مَغَانِمَ كَثِيرَةً تَأْخُذُونَهَا فَعَجَّلَ لَكُمْ هَٰذِهِۦ وَكَفَّ أَيْدِىَ ٱلنَّاسِ عَنكُمْ وَلِتَكُونَ ءَايَةً لِّلْمُؤْمِنِينَ وَيَهْدِيَكُمْ صِرَٰطًا مُّسْتَقِيمًا
Punjabi Translation - Arif Haleemਅੱਲਾਹ ਨੇ ਤੁਹਾਨੂੰ ਢੇਰ ਸਾਰੇ ਮਾਲੇ-ਗ਼ਨੀਮਤ ਦਾ ਵਚਨ ਦਿੱਤਾ ਹੈ ਕਿ ਤੁਸੀਂ ਉਸ ਨੂੰ (ਜੰਗ ਵਿਚ) ਪ੍ਰਾਪਤ ਕਰੋਗੇ, ਸੋ ਉਸ ਨੇ ਛੇਤੀ ਹੀ ਤੁਹਾਨੂੰ (ਖ਼ੈਬਰ ਵਿਚ) ਉਹ (ਮਾਲ ਪਦਾਰਥ) ਬਖ਼ਸ਼ ਦਿੱਤੇ। ਲੋਕਾਂ ਦੇ ਹੱਥ ਤੁਹਾਡੇ ਵਿਰੁਧ ਉੱਠਣ ਤੋਂ ਰੋਕ ਦਿੱਤੇ ਤਾਂ ਜੋ ਇਹ ਈਮਾਨ ਵਾਲਿਆਂ ਲਈ ਇਕ ਨਿਸ਼ਾਨੀ ਬਣ ਜਾਵੇ ਅਤੇ ਉਹ (ਅੱਲਾਹ) ਤੁਹਾਨੂੰ ਸਿੱਧੇ ਰਾਹ ਦੀ ਹਿਦਾਇਤ ਬਖ਼ਸ਼ੇ।