إِنَّ ٱلصَّفَا وَٱلْمَرْوَةَ مِن شَعَآئِرِ ٱللَّهِ فَمَنْ حَجَّ ٱلْبَيْتَ أَوِ ٱعْتَمَرَ فَلَا جُنَاحَ عَلَيْهِ أَن يَطَّوَّفَ بِهِمَا وَمَن تَطَوَّعَ خَيْرًا فَإِنَّ ٱللَّهَ شَاكِرٌ عَلِيمٌ
Punjabi Translation - Arif Haleemਬੇਸ਼ੱਕ ਸਫ਼ਾ ਅਤੇ ਮਰਵਾ (ਨਾਂ ਦੀਆਂ ਪਹਾੜੀਆਂ) ਅੱਲਾਹ ਦੀਆਂ ਨਿਸ਼ਾਨੀਆਂ ਵਿੱਚੋਂ ਹਨ। ਜਿਹੜਾ ਵਿਅਕਤੀ ਅੱਲਾਹ ਦੇ ਘਰ (ਖ਼ਾਨਾ-ਕਾਅਬਾ) ਦਾ ਹੱਜ ਜਾਂ ਉਮਰਾ ਕਰੇ ਤਾਂ ਉਸ ਉੱਤੇ ਇਹਨਾਂ (ਦੋਵੇਂ ਪਹਾੜੀਆਂ) ਦੇ ਵਿਚਕਾਰ ਫੇਰੇ ਲਗਾਉਣ ਵਿਚ ਕੋਈ ਗੁਨਾਹ ਨਹੀਂ ਅਤੇ ਜੇ ਕੋਈ ਵਿਅਕਤੀ ਖ਼ੁਸ਼ੀ ਨਾਲ ਕੋਈ ਨੇਕੀ ਕਰਦਾ ਹੇ ਤਾਂ ਅੱਲਾਹ (ਉਸ ਦੀ) ਕਦਰ ਕਰਨ ਵਾਲਾ ਹੇ ਅਤੇ ਅੱਲਾਹ (ਹਰ ਗੱਲ) ਨੂੰ ਜਾਣਨ ਵਾਲਾ ਹੇ।