إِنَّمَا مَثَلُ ٱلْحَيَوٰةِ ٱلدُّنْيَا كَمَآءٍ أَنزَلْنَٰهُ مِنَ ٱلسَّمَآءِ فَٱخْتَلَطَ بِهِۦ نَبَاتُ ٱلْأَرْضِ مِمَّا يَأْكُلُ ٱلنَّاسُ وَٱلْأَنْعَٰمُ حَتَّىٰٓ إِذَآ أَخَذَتِ ٱلْأَرْضُ زُخْرُفَهَا وَٱزَّيَّنَتْ وَظَنَّ أَهْلُهَآ أَنَّهُمْ قَٰدِرُونَ عَلَيْهَآ أَتَىٰهَآ أَمْرُنَا لَيْلًا أَوْ نَهَارًا فَجَعَلْنَٰهَا حَصِيدًا كَأَن لَّمْ تَغْنَ بِٱلْأَمْسِ كَذَٰلِكَ نُفَصِّلُ ٱلْـَٔايَٰتِ لِقَوْمٍ يَتَفَكَّرُونَ
Punjabi Translation - Arif Haleemਸੰਸਾਰਿਕ ਜੀਵਨ ਦੀ ਮਿਸਾਲ ਤਾਂ ਮੀਂਹ ਵਾਂਗ ਹੈ, ਜਿਸ ਨੂੰ ਅਸੀਂ ਅਕਾਸ਼ ਤੋਂ ਬਰਸਾਇਆ ਜਿਸ ਤੋਂ ਧਰਤੀ ਦੀ ਪੈਦਾਵਾਰ ਹੋਈ ਜਿਸ ਨੂੰ ਮਨੁੱਖ ਤੇ ਪਸ਼ੂ ਖਾਂਦੇ ਹਨ। ਜਦੋਂ ਧਰਤੀ ਆਪਣੀ ਬਹਾਰ ਤੇ ਆਈ ਅਤੇ ਫ਼ਸਲਾਂ ਤਿਆਰ ਖਲੋਤੀਆਂ ਸਨ ਅਤੇ ਧਰਤੀ ਦੇ ਮਾਲਿਕਾਂ ਨੇ ਸਮਝਿਆ ਕਿ ਹੁਣ ਉਹ ਇਸ (ਫ਼ਸਲ ਤੋਂ ਲਾਭ ਉਠਾਉਣ) ਦੇ ਸਮਰਥ ਹਨ ਤਾਂ ਸਾਡਾ ਹੁਕਮ (ਅਜ਼ਾਬ ਦਾ) ਰਾਤੀ ਜਾਂ ਦਿਨੇ ਅਚਣਚੇਤ ਆ ਗਿਆ ਅਤੇ ਅਸੀਂ ਉਸ ਨੂੰ ਇਊ ਨਸ਼ਟ ਕਰ ਦਿੱਤਾ ਜਿਵੇਂ ਕੁੱਲ ਉੱਥੇ ਕੁੱਝ ਹੈ ਹੀ ਨਹੀਂ ਸੀ। ਅਸੀਂ ਆਪਣੀਆਂ ਆਇਤਾਂ (ਨਿਸ਼ਾਨੀਆਂ) ਨੂੰ ਇਸੇ ਤਰ੍ਹਾਂ ਖੋਲ੍ਹ-ਖੋਲ੍ਹ ਕੇ ਬਿਆਨ ਕਰਦੇ ਹਾਂ, ਉਹਨਾਂ ਲੋਕਾਂ ਲਈ ਜਿਹੜੇ ਸੂਝ-ਬੂਝ ਰੱਖਦੇ ਹਨ।