قُل لَّوْ أَنتُمْ تَمْلِكُونَ خَزَآئِنَ رَحْمَةِ رَبِّىٓ إِذًا لَّأَمْسَكْتُمْ خَشْيَةَ ٱلْإِنفَاقِ وَكَانَ ٱلْإِنسَٰنُ قَتُورًا
Punjabi Translation - Arif Haleem(ਹੇ ਨਬੀ!) ਆਖ ਦਿਓ ਕਿ ਜੇ ਕੀਤੇ ਮੇਰੇ ਰੱਬ ਦੀਆਂ ਮਿਹਰਾਂ ਦੇ ਭੰਡਾਰ ਤੁਹਾਡੇ ਕਬਜ਼ੇ ਵਿਚ ਹੁੰਦੇ ਤਾਂ ਤੁਸੀਂ ਵੀ ਉਸ ਨੂੰ ਖ਼ਰਚ ਹੋ ਜਾਣ ਦੇ ਡਰ ਤੋਂ ਰੋਕੀ ਰੱਖਦੇ। ਵਾਸਤਵ ਵਿਚ ਮਨੁੱਖ ਬਹੁਤ ਹੀ ਤੰਗ ਦਿਲਾ ਹੈ।